ਤਪਾ ਮੰਡੀ, 2 ਸਤੰਬਰ (ਵਿਜੇ ਸ਼ਰਮਾ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਰਸਾਤ ਕਾਰਨ ਕਿਸਾਨਾਂ ਦੀਆਂ ਫ਼ਸਲਾਂ, ਮਕਾਨਾਂ, ਦੁਕਾਨਾਂ, ਫ਼ੈਕਟਰੀਆਂ ਅਤੇ ਹੋਰ ਥਾਵਾਂ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਕਈ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਲੋਕ ਘਰਾਂ ਤੋਂ ਬੇਘਰ ਹੋ ਗਏ ਹਨ | ਉੱਥੇ ਕਈ ਦਿਨਾਂ ਤੋਂ ਪੈ ਰਹੇ ਤੇਜ਼ ਮੀਂਹ ਕਾਰਨ ਘਰਾਂ, ਦੁਕਾਨਾਂ, ਫ਼ੈਕਟਰੀਆਂ ਦੀਆਂ ਛੱਤਾਂ ਚੋਣ ਰਿਸਣ ਲੱਗ ਗਈਆਂ ਹਨ | ਉਨ੍ਹਾਂ ਦੇ ਬਚਾਅ ਲਈ ਲੋਕ ਵਰ੍ਹਦੇ ਮੀਂਹ ਦੇ ਵਿਚ ਪਲਾਸਟਿਕ ਦੀਆਂ ਤਰਪਾਲਾਂ ਦੀ ਖ਼ਰੀਦਦਾਰੀ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹਨ | ਉੱਥੇ ਖੜੇ ਕਿਸਾਨਾਂ ਨੇ ਕਿਹਾ ਕਿ ਕਈ ਦਿਨਾਂ ਤੋਂ ਪੈ ਰਹੀ ਤੇਜ਼ ਬਰਸਾਤ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਕੇ ਰੱਖਿਆ ਹੋਇਆ ਹੈ | ਜਿਸ ਕਰ ਕੇ ਪੱਕੇ ਮਕਾਨਾਂ ਦੀਆਂ ਛੱਤਾਂ, ਪਸ਼ੂਆਂ ਲਈ ਬਰਾਂਡੇ ਦੀਆਂ ਛੱਤਾਂ ਕਈ ਥਾਵਾਂ ਤੋਂ ਚੋਣ ਰਿਸਣ ਲੱਗ ਗਈਆਂ ਹਨ ਜਿਨ੍ਹਾਂ ਦੇ ਬਚਾਅ ਲਈ ਪਲਾਸਟਿਕ ਦੀਆਂ ਤਰਪਾਲਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਜਿੰਨੀਆਂ ਵੀ ਤਰਪਾਲਾਂ ਦੀਆਂ ਦੁਕਾਨਾਂ ਹਨ | ਉਨ੍ਹਾਂ 'ਤੇ ਭਾਰੀ ਭੀੜ ਵੇਖਣ ਨੂੰ ਮਿਲ ਰਹੀ ਹੈ |