15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਨਾਲੀ ਦਾ ਗੰਦਾ ਪਾਣੀ ਅਤੇ ਸੀਵਰੇਜ ਦਾ ਪਾਣੀ ਨੀਂਹਾਂ ਵਿਚ ਪੈਣ ਨਾਲ ਘਰਾਂ ਨੂੰ ਆਈਆਂ ਤਰੇੜਾਂ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਹੰਡਿਆਇਆ, 2 ਸਤੰਬਰ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਵਾਰਡ ਨੰਬਰ 10 ਅਤੇ 11 ਵਿਚ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਨਾਲੀ ਦੇ ਗੰਦਾ ਪਾਣੀ ਅਤੇ ਸੀਵਰੇਜ ਪਾਈਪ ਦਾ ਪਾਣੀ ਵਿਚ ਪੈਣ ਕਰ ਕੇ ਗਲੀ ਹੇਠਾਂ ਧਸ ਗਈ ਹੈ | ਜਿਸ ਨਾਲ ਕਈ ਘਰਾਂ ਵਿਚ ਤਰੇੜਾਂ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਸੀਆਂ ਜੱਗੀ ਖ਼ਾਨ, ਮੋਠਾ ਖ਼ਾਨ, ਸਾਬਰ ਖ਼ਾਨ, ਸੇਵਕ ਕੁਮਾਰ, ਬਾਲਾ ਕੁਮਾਰ, ਹਨੀ ਖ਼ਾਨ, ਬੱਗਾ ਖ਼ਾਨ, ਸੀਰਾ ਸਿੰਘ, ਸਰਨੋ ਬੇਗ਼ਮ, ਪ੍ਰਵੀਨ, ਅਨੰਦ ਕੁਮਾਰ ਤਿ੍ਪਾਠੀ ਨੇ ਕਿਹਾ ਕਿ ਮੀਂਹ ਕਾਰਨ ਅਤੇ ਸੀਵਰੇਜ ਦਾ ਪਾਣੀ ਘਰ 'ਚ ਪੈਣ ਕਾਰਨ ਨੀਂਹਾਂ ਦਬ ਗਈਆਂ ਸਨ | ਜਿਸ ਕਰ ਕੇ ਇਕ ਘਰ ਡਿੱਗ ਗਿਆ ਅਤੇ ਬਾਕੀ ਘਰਾਂ ਵਿਚ ਤਰੇੜਾਂ ਪੈ ਗਈਆਂ ਹਨ ਜਿਸ ਨਾਲ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਅਸੀਂ ਸਾਰੇ ਰਲ ਕੇ ਗਲੀ ਵਿਚ ਪਲਾਸਟਿਕ ਦਾ ਕਾਗ਼ਜ਼ ਪਾ ਕੇ ਬਚਾਅ ਕਰ ਰਹੇ ਹਾਂ | ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਰਥਿਕ ਮਦਦ ਦੀ ਮੰਗ ਕੀਤੀ | ਜਦੋਂ ਇਸ ਸਬੰਧੀ ਵਾਟਰ ਸਪਲਾਈ ਤੇ ਸੀਵਰੇਜ ਬਰਨਾਲਾ ਦੇ ਐਸ.ਡੀ.ਓ ਪਰਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਲਾਜ਼ਮ ਲਾ ਕੇ ਮਸਲਾ ਹੱਲ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕੰਟਰੋਲ ਰੂਮ ਮਹਿਲ ਕਲਾਂ ਬਿਪਤਾ ਦੀ ਘੜੀ 'ਚ ਪੀੜਤ ਲੋਕਾਂ ਨੂੰ ਸਹਾਇਤਾ ਦੇਣ 'ਚ ਫ਼ੇਲ੍ਹ ਸਾਬਤ ਹੋਇਆ-ਜਸਵੀਰ ਸਿੰਘ ਖੇੜੀ ਅਗਲੀ ਖ਼ਬਰ ਪਲਾਸਟਿਕ ਦੀਆਂ ਤਰਪਾਲਾਂ ਲੈਣ ਲਈ ਲੱਗੀ ਲੋਕਾਂ ਦੀ ਭੀੜ
Ad Position 24