15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕੰਟਰੋਲ ਰੂਮ ਮਹਿਲ ਕਲਾਂ ਬਿਪਤਾ ਦੀ ਘੜੀ 'ਚ ਪੀੜਤ ਲੋਕਾਂ ਨੂੰ ਸਹਾਇਤਾ ਦੇਣ 'ਚ ਫ਼ੇਲ੍ਹ ਸਾਬਤ ਹੋਇਆ-ਜਸਵੀਰ ਸਿੰਘ ਖੇੜੀ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਮਹਿਲ ਕਲਾਂ, 2 ਸਤੰਬਰ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਬਣਾਏ ਇਲਾਕਾ ਵਾਰ ਕੰਟਰੋਲ ਰੂਮ ਸਿਰਫ਼ ਝੂਠੀ ਬਿਆਨਬਾਜ਼ੀ ਤੋਂ ਸਿਵਾਏ ਕੱਖ ਵੀ ਨਹੀਂ ਹਨ | ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਬੀ.ਡੀ.ਪੀ.ਓ. ਕੰਪਲੈਕਸ ਮਹਿਲ ਕਲਾਂ 'ਚ ਬਣਾਏ ਗਏ ਕੰਟਰੋਲ ਰੂਮ 'ਚ ਤਰਪਾਲਾਂ ਲੈਣ ਆਏ ਪੀੜਤ ਮਜ਼ਦੂਰਾਂ ਦਾ ਦੁੱਖ ਸੁਣਨ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ ਲਗਾਤਾਰ ਮੀਂਹ ਪੈਣ ਨਾਲ ਕੁੱਝ ਮਜ਼ਦੂਰਾਂ ਦੇ ਘਰ ਢਹਿ ਗਏ, ਕੁੱਝ ਚੋਅ ਰਹੇ ਹਨ | ਇਸ ਬਿਪਤਾ ਮਾਰੇ ਲੋਕਾਂ ਲਈ ਸਰਕਾਰ ਵਲੋਂ ਰਾਸ਼ਨ ਅਤੇ ਤਰਪਾਲਾਂ ਦਾ ਪ੍ਰਬੰਧ ਕੀਤੇ ਜਾਣ ਦੇ ਕੀਤੇ ਜਾ ਰਹੇ ਦਾਅਵੇ ਅਸਲੀਅਤ ਤੋਂ ਕੋਹਾਂ ਦੂਰ ਹਨ | ਐਡਵੋਕੇਟ ਖੇੜੀ ਨੇ ਕਿਹਾ ਕਿ ਹੜ੍ਹ ਪੀੜਤ ਲੋਕਾਂ ਨੂੰ ਬਿਪਤਾ ਮੌਕੇ ਲੋੜੀਂਦੀ ਮਦਦ ਦੇਣ 'ਚ ਪੰਜਾਬ ਸਰਕਾਰ ਬਿਲਕੁਲ ਫ਼ੇਲ੍ਹ ਸਾਬਤ ਹੋ ਕੇ ਰਹਿ ਗਈ ਹੈ | ਪੀੜਤ ਗ਼ਰੀਬ ਵਿਚਾਰੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ | ਇਸ ਮੌਕੇ ਪੀੜਤ ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਜਦੋਂ ਕੰਟਰੋਲ ਰੂਮ 'ਤੇ ਤਰਪਾਲਾਂ ਲੈਣ ਲਈ ਪਹੁੰਚੇ ਤਾਂ ਕੋਈ ਵੀ ਅਧਿਕਾਰੀ ਨਹੀਂ ਮਿਲਿਆ ਤੇ ਜਦੋਂ ਕੰਟਰੋਲ ਰੂਮ ਦੇ ਲਿਖੇ ਫ਼ੋਨ ਨੰਬਰ 'ਤੇ ਸੰਪਰਕ ਕਰ ਕੇ ਤਰਪਾਲਾਂ ਦੀ ਮੰਗ ਕੀਤੀ ਤਾਂ ਅੱਗੋਂ ਜਵਾਬ ਮਿਲਿਆ ਕਿ ਉਨ੍ਹਾਂ ਕੋਲ ਕੋਈ ਤਰਪਾਲਾਂ ਨਹੀਂ ਹਨ | ਉਨ੍ਹਾਂ ਦਾ ਤਾਂ ਆਪਣਾ ਦਫ਼ਤਰ ਵੀ ਮੀਂਹ ਨਾਲ ਚੋਅ ਰਿਹਾ ਹੈ | ਗ਼ਰੀਬ ਮਜ਼ਦੂਰ ਪਰਿਵਾਰਾਂ ਦਾ ਕਹਿਣਾ ਹੈ ਕਿ ਇਸ ਬਿਪਤਾ ਦੀ ਘੜੀ 'ਚ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਪੀੜਤਾਂ ਦੀ ਬਾਂਹ ਨਹੀਂ ਫੜੀ | ਐਡਵੋਕੇਟ ਖੇੜੀ ਨੇ ਦੁਕਾਨਦਾਰਾਂ ਵਲੋਂ ਤਰਪਾਲਾਂ ਦੇ ਰੇਟ ਵੱਧ ਵਸੂਲ ਕੀਤੇ ਜਾਣ ਦੀ ਨਿੰਦਾ ਕਰਦਿਆਂ ਇਸ ਸਬੰਧੀ ਡੀ.ਸੀ. ਬਰਨਾਲਾ ਤੋਂ ਤੁਰੰਤ ਧਿਆਨ ਦੀ ਮੰਗ ਕੀਤੀ | ਇਸ ਮੌਕੇ ਪ੍ਰਧਾਨ ਸਤਵੰਤ ਸਿੰਘ ਚੁਹਾਣਕੇ, ਦਰਸ਼ਨ ਸਿੰਘ ਧਾਲੀਵਾਲ, ਹਰਦੀਪ ਸਿੰਘ, ਮਹਿਤਾਬ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਕਲਾਲ ਮਾਜਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਸ. ਡੀ. ਐਮ. ਤਪਾ ਨੇ ਅਹੁਦਾ ਸੰਭਾਲਿਆ- ਗੁਰਦੁਆਰਾ ਪਾਤਿਸ਼ਾਹੀ ਨੌਵੀਂ ਢਿਲਵਾਂ ਵਿਖੇ ਮੱਥਾ ਟੇਕਿਆ <br/> ਅਗਲੀ ਖ਼ਬਰ ਨਾਲੀ ਦਾ ਗੰਦਾ ਪਾਣੀ ਅਤੇ ਸੀਵਰੇਜ ਦਾ ਪਾਣੀ ਨੀਂਹਾਂ ਵਿਚ ਪੈਣ ਨਾਲ ਘਰਾਂ ਨੂੰ ਆਈਆਂ ਤਰੇੜਾਂ
Ad Position 24