15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਐਸ. ਡੀ. ਐਮ. ਤਪਾ ਨੇ ਅਹੁਦਾ ਸੰਭਾਲਿਆ- ਗੁਰਦੁਆਰਾ ਪਾਤਿਸ਼ਾਹੀ ਨੌਵੀਂ ਢਿਲਵਾਂ ਵਿਖੇ ਮੱਥਾ ਟੇਕਿਆ <br/>

Ad Position 21
repet_subhas-goyals [Copy P29]
ਪਿੰਡ ਢਿੱਲਵਾਂ ਦੇ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਵਿਖੇ ਨਵ-ਨਿਯੁਕਤ ਐਸ.ਡੀ.ਐਮ. ਆਯੂਸ਼ ਗੋਇਲ ਨੂੰ ਸਿਰੋਪਾਓ ਦੇ ਕੇ ਸਨਮਾਨ ਕਰਦੇ ਗੁਰੂ ਘਰ ਦੇ ਰਸੀਵਰ ਤੇ ਹੋਰ | ਤਸਵੀਰ : ਵਿਜੇ ਸ਼ਰਮਾ <br/> 03-09-2025
ਤਪਾ ਮੰਡੀ, 2 ਸਤੰਬਰ (ਵਿਜੇ ਸ਼ਰਮਾ)-ਸਬ-ਡਵੀਜ਼ਨ ਤਪਾ ਦੇ ਨਵੇਂ ਐਸ.ਡੀ.ਐਮ. ਆਯੂਸ਼ ਗੋਇਲ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਨਗਰ ਢਿਲਵਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹਾਜ਼ਰੀ ਭਰੀ | ਉਨ੍ਹਾਂ ਨੇ ਗੁਰੂ ਘਰ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਵਾਈ ਅਤੇ ਮੱਥਾ ਟੇਕਿਆ | ਗੁਰੂ ਘਰ ਦੇ ਰਸੀਵਰ ਕੁਲਦੀਪ ਸਿੰਘ ਖਾਲਸਾ, ਮੈਨੇਜਰ ਗੁਰਜੰਟ ਸਿੰਘ ਖਾਲਸਾ ਅਤੇ ਜਸਵਿੰਦਰ ਸਿੰਘ ਨੇ ਐਸ.ਡੀ.ਐਮ. ਆਯੂਸ਼ ਗੋਇਲ ਦਾ ਸਵਾਗਤ ਕੀਤਾ ਅਤੇ ਸਿਰੋਪਾਉ ਭੇਟ ਕਰ ਕੇ ਸਨਮਾਨਿਤ ਕੀਤਾ | ਐਸ.ਡੀ.ਐਮ. ਗੋਇਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਤਪਰ ਰਹਿਣਗੇ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ | ਗੁਰੂ ਘਰ ਵਿਚ ਉਨ੍ਹਾਂ ਨੇ ਚੜ੍ਹਦੀ ਕਲਾ, ਸਾਂਝੀਵਾਲਤਾ ਅਤੇ ਖ਼ੁਸ਼ਹਾਲੀ ਲਈ ਅਰਦਾਸ ਵੀ ਕੀਤੀ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਲਈ ਅਪੀਲ ਕੀਤੀ | ਇਸ ਸਮੇਂ ਉਨ੍ਹਾਂ ਨਾਲ ਉਂਕਾਰ ਸਿੰਘ ਨਾਇਬ ਤਹਿਸੀਲਦਾਰ ਅਤੇ ਹੋਰ ਦਫ਼ਤਰੀ ਅਮਲੇ ਸਮੇਤ ਪੁਲਿਸ ਅਧਿਕਾਰੀਆਂ ਨੇ ਵੀ ਹਾਜ਼ਰੀ ਭਰੀ | ਇਸ ਮੌਕੇ ਹੈੱਡ ਰਾਗੀ ਭਾਈ ਗੁਰਦੀਪ ਸਿੰਘ, ਗ੍ਰੰਥੀ ਭਾਈ ਗੁਰਵਿੰਦਰ ਸਿੰਘ, ਤਰਲੋਕ ਸਿੰਘ ਗੁਰਨੇ ਕਲਾਂ, ਭੋਲਾ ਸਿੰਘ ਦਰਾਜ਼ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀਹਲਾ-ਗਹਿਲ ਸੜਕ 'ਤੇ ਪਾਣੀ ਨਾਲ ਭਰੇ ਤੇ ਝੁਕੇ ਹੋਏ ਦਰੱਖਤ ਡਿਗਣੇ ਜਾਰੀ-ਸੰਬੰਧਿਤ ਵਿਭਾਗ ਹੋਰ ਹਾਦਸੇ ਦੀ ਉਡੀਕ 'ਚ ਅਗਲੀ ਖ਼ਬਰ ਕੰਟਰੋਲ ਰੂਮ ਮਹਿਲ ਕਲਾਂ ਬਿਪਤਾ ਦੀ ਘੜੀ 'ਚ ਪੀੜਤ ਲੋਕਾਂ ਨੂੰ ਸਹਾਇਤਾ ਦੇਣ 'ਚ ਫ਼ੇਲ੍ਹ ਸਾਬਤ ਹੋਇਆ-ਜਸਵੀਰ ਸਿੰਘ ਖੇੜੀ
Ad Position 24