13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਬਰਸਾਤ ਕਾਰਨ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ

Ad Position 21
No active advertisement
ਅਜੀਤ ਡੈਸਕ 04-09-2025
ਤਪਾ ਮੰਡੀ, 3 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਬਰਸਾਤ ਦਾ ਤਾਂਡਵ ਵਧਣ ਕਾਰਨ ਸੂਬੇ ਅੰਦਰ ਹਾਹਾਕਾਰ ਮਚੀ ਪਈ ਹੈ, ਤਪਾ ਦੇ ਪੁਰਾਣਾ ਬਾਜ਼ਾਰ 'ਚ ਸਥਿਤ ਇਕ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਪੀੜਤ ਪਰਿਵਾਰ ਸੁਖਦੇਵ ਸਿੰਘ ਪੁੱਤਰ ਮੰਗੂ ਰਾਮ ਮਹਿਰਾ ਵਾਸੀ ਪੰਡਤਾਂ ਵਾਲੀ ਗਲੀ ਨੇ ਦੱਸਿਆ ਕਿ ਉਸ ਦੇ ਮਕਾਨ ਦੀ ਛੱਤ ਡਾਟ ਦੀ ਬਣੀ ਹੋਈ ਸੀ, ਜੋ ਅੱਜ ਸਵੇਰ ਸਮੇਂ ਡਿਗ ਗਈ, ਜਿਸ ਕਾਰਨ ਘਰ ਦਾ ਘਰੇਲੂ ਸਮਾਨ ਹੇਠਾਂ ਦੱਬਣ ਕਾਰਨ ਖ਼ਰਾਬ ਹੋ ਗਿਆ, ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਮੌਕੇ 'ਤੇ ਇਕੱਠੇ ਹੋਏ ਗਲੀ ਨਿਵਾਸੀਆਂ ਨੇ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਬਣਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵੱਲੋਂ ਮੱਝੂਕੇ ਤੋਂ ਭਾਈਰੂਪਾ ਨੂੰ ਜਾਂਦੀ ਡਰੇਨ ਦਾ ਨਾਮੋ ਨਿਸ਼ਾਨ ਖ਼ਤਮ ਕਰਨ ਨਾਲ ਕਈ ਏਕੜ ਫ਼ਸਲ ਪਾਣੀ ਨਾਲ ਹ... ਅਗਲੀ ਖ਼ਬਰ ਗੁਰਸ਼ਰਨ ਸਿੰਘ ਯਾਦਗਾਰੀ ਸਮਾਗਮ 27 ਨੂੰ
Ad Position 24