13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕਿਸਾਨਾਂ ਵੱਲੋਂ ਮੱਝੂਕੇ ਤੋਂ ਭਾਈਰੂਪਾ ਨੂੰ ਜਾਂਦੀ ਡਰੇਨ ਦਾ ਨਾਮੋ ਨਿਸ਼ਾਨ ਖ਼ਤਮ ਕਰਨ ਨਾਲ ਕਈ ਏਕੜ ਫ਼ਸਲ ਪਾਣੀ ਨਾਲ ਹੋਈ ਖ਼ਰਾਬ

Ad Position 21
No active advertisement
ਅਜੀਤ ਡੈਸਕ 04-09-2025

 ਭਦੌੜ, 3 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੂਬੇ ਅੰਦਰ ਆਏ ਹੜ੍ਹਾਂ ਦੌਰਾਨ ਜਿੱਥੇ ਡਰੇਨਾਂ ਦੀ ਸਫ਼ਾਈ ਦਾ ਮੁੱਦਾ ਪੂਰਾ ਗਰਮਾਇਆ ਹੋਇਆ ਹੈ ਉੱਥੇ ਪਿੰਡ ਮੱਝੂਕੇ ਤੋਂ ਭਾਈ ਰੂਪਾ ਨੂੰ ਜਾਂਦੀ 11 ਕਰਮਾਂ ਡਰੇਨ ਦਾ ਕੁੱਝ ਕਿਸਾਨਾਂ ਵਲੋਂ ਨਾਮੋ ਨਿਸ਼ਾਨ ਹੀ ਮਿਟਾ ਦੇਣ ਕਰ ਕੇ ਪਿੰਡ ਪੱਤੀ ਮੋਹਰ ਸਿੰਘ ਏ. ਵਿਖੇ ਕਈ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆਉਣ ਕਾਰਨ ਕਿਸਾਨਾਂ ਅੰਦਰ ਪੰਜਾਬ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ | ਪੱਤੀ ਮੋਹਰ ਸਿੰਘ ਏ. ਦੇ ਸਰਪੰਚ ਭੋਲੀ ਰਾਮ, ਕਿਸਾਨ ਹਰਮੀਤ ਸਿੰਘ, ਗੁਰਮੀਤ ਸਿੰਘ, ਨਿਰਮਲ ਸਿੰਘ, ਬਚਨ ਸਿੰਘ ਅਤੇ ਭੋਟੂ ਸਿੰਘ ਨੇ ਦੱਸਿਆ ਕਿ ਇਹ ਡਰੇਨ ਪਿੰਡ ਮੱਝੂਕੇ ਤੋਂ ਸ਼ੁਰੂ ਹੁੰਦੀ ਹੋਈ ਪੱਤੀ ਦੀਪ ਸਿੰਘ, ਪੱਤੀ ਮੋਹਰ ਸਿੰਘ ਏ., ਪਿੰਡ ਜੰਗੀਆਣਾ ਤੋਂ ਜਾਂਦੀ ਹੋਈ ਭਾਈ ਰੂਪਾ ਡਰੇਨ ਵਿਚ ਮਿਲਦੀ ਹੈ ਇਹ 11 ਕਰਮਾਂ ਚੌੜੀ ਡਰੇਨ ਦਾ ਰਕਬਾ ਪਿੰਡਾਂ ਦੇ ਕਈ ਕਿਸਾਨਾਂ ਵਲੋਂ ਵੱਖ-ਵੱਖ ਥਾਵਾਂ ਤੋਂ ਆਪਣੀ ਜ਼ਮੀਨ ਵਿਚ ਰਲਾ ਲਿਆ ਹੈ | ਉਨ੍ਹਾਂ ਦੱਸਿਆ ਕਿ 1993 ਵਿਚ ਪਏ ਭਾਰੇ ਮੀਹਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਸੀ ਤੇ ਹੁਣ ਵੀ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ | ਪੱਤੀ ਮੋਹਰ ਸਿੰਘ ਏ. ਦੇ ਸਰਪੰਚ ਭੋਲੀ ਰਾਮ ਅਤੇ ਪਿੰਡ ਮੱਝੂਕੇ ਦੀ ਸਰਪੰਚ ਪਰਮਜੀਤ ਕੌਰ ਦੇ ਪਤੀ ਸਾਬਕਾ ਸਰਪੰਚ ਗੁਰਵਿੰਦਰ ਸਿੰਘ ਗੋਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ 2024 ਵਿਚ ਡਰੇਨ ਨੂੰ ਕਢਵਾਉਣ ਸਬੰਧੀ ਮਤੇ ਪਾ ਕੇ ਬੀ.ਡੀ.ਪੀ.ਓ. ਸ਼ਹਿਣਾ ਨੂੰ ਭੇਜੇ ਗਏ ਸਨ ਪਰ ਅਜੇ ਤੱਕ ਵਿਭਾਗ ਵਲੋਂ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ | ਪਿਛਲੀਆਂ ਪੰਚਾਇਤਾਂ ਨੂੰ ਡਰੇਨ ਦੀ ਨਿਸ਼ਾਨਦੇਹੀ ਵੀ ਮਿਲ ਗਈ ਸੀ ਪਰ ਵੱਡੇ ਲੀਡਰ ਇਸ ਡਰੇਨ ਦੇ ਕੰਮ ਨੂੰ ਪੂਰਾ ਕਰਨ ਦੇ ਰਾਹ ਵਿਚ ਰੋੜਾ ਬਣ ਗਏ ਸਨ ਜਦਕਿ ਸਾਬਕਾ ਵਿਧਾਇਕ ਦੇ ਭਤੀਜੇ ਵਲੋਂ ਵੀ ਤਿੰਨ ਸਾਲ ਪਹਿਲਾਂ ਡਰੇਨ ਨੂੰ ਵਾਹ ਕੇ ਜ਼ਮੀਨ ਵਿਚ ਰਲਾ ਲਿਆ ਗਿਆ ਹੈ | ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਟੀ. ਬੈਨਿਥ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਮੇਰੇ ਧਿਆਨ ਵਿਚ ਹੈ ਜਿਸ ਸਬੰਧੀ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤਾ ਹੈ ਜਿਸ ਦੇ ਕੰਮ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਤੇਜ਼ ਬਾਰਿਸ਼ ਕਾਰਨ ਘਰਾਂ ਦੀਆਂ ਡਿੱਗੀਆਂ ਛੱਤਾਂ ਤੇ ਕੰਧਾਂ ਵਿਚ ਆਈਆਂ ਤਰੇੜਾਂ ਅਗਲੀ ਖ਼ਬਰ ਬਰਸਾਤ ਕਾਰਨ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗੀ
Ad Position 24