13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸੇਵਾ ਕੇਂਦਰ ਦੀ ਬਿਲਡਿੰਗ ਵਿਚ ਆਇਆ ਕਰੰਟ

Ad Position 21
No active advertisement
ਅਜੀਤ ਡੈਸਕ 04-09-2025
ਹੰਡਿਆਇਆ, 3 ਸਤੰਬਰ (ਗੁਰਜੀਤ ਸਿੰਘ ਖੁੱਡੀ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਰਸਾਤ ਕਾਰਨ ਹੰਡਿਆਇਆ ਸੇਵਾ ਕੇਂਦਰ ਦੀ ਬਿਲਡਿੰਗ ਵਿਚ ਪਾਣੀ ਚੋਣ ਕਰ ਕੇ ਬਿਜਲੀ ਉਪਕਰਨਾਂ ਵਿਚ ਕਰੰਟ ਆਉਣ ਲੱਗ ਪਿਆ | ਇਸ ਸਬੰਧੀ ਸੇਵਾ ਕੇਂਦਰ ਹੰਡਿਆਇਆ ਦੇ ਮੁਲਾਜ਼ਮ ਟੇਕਕਿੰਦਰ ਸਿੰਘ, ਕਰਨ ਸਿੰਗਲਾ, ਗਗਨਦੀਪ ਕੌਰ, ਸਿਮਰਨਜੀਤ ਕੌਰ ਅਤੇ ਸਕਿਉਰਿਟੀ ਗਾਰਡ ਨਿਰਮਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਕੇਂਦਰ ਖੋਲ੍ਹ ਕੇ ਕੰਪਿਊਟਰ ਚਲਾਉਣ ਲੱਗੇ ਤਾਂ ਉਸ ਵਿਚੋਂ ਕਰੰਟ ਆਉਣ ਲੱਗਾ | ਉਨ੍ਹਾਂ ਕਿਹਾ ਕਿ ਸਾਰਿਆਂ ਪੱਖਿਆਂ ਅਤੇ ਲਾਈਟਾਂ ਦੀਆਂ ਕਨਸੀਲਡਾਂ ਵਿਚੋਂ ਪਾਣੀ ਚੋ ਰਿਹਾ ਸੀ | ਜਿਸ ਕਾਰਨ ਸਾਰੇ ਕੰਪਿਊਟਰਾਂ ਨੂੰ ਪਾਣੀ ਤੋਂ ਬਚਾਉਣ ਲਈ ਢਕਿਆ ਗਿਆ ਹੈ | ਜਦੋਂ ਇਸ ਸਬੰਧੀ ਸੇਵਾ ਕੇਂਦਰ ਦੇ ਇੰਚਾਰਜ ਮਨਜੀਤ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਿਜਲੀ ਮੁਲਾਜ਼ਮ ਭੇਜ ਕੇ ਚੈੱਕ ਕਰਵਾਇਆ ਗਿਆ ਅਤੇ ਕੰਮ ਚਾਲੂ ਕਰਵਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਸੜਕ ਦੁਰਘਟਨਾ ਦੇ ਕੇਸ ਵਿਚ ਇਕ ਬਰੀ ਅਗਲੀ ਖ਼ਬਰ ਮੀਂਹ ਨਾਲ ਪਿੰਡ ਧੂਰਕੋਟ ਵਿਖੇ ਘਰਾਂ ਦੀਆਂ ਛੱਤਾਂ ਤੇ ਇਮਾਰਤਾਂ ਡਿੱਗੀਆਂ
Ad Position 24