13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪਿੰਡ ਹਮੀਦੀ ਵਿਖੇ ਤੇਜ਼ ਬਾਰਿਸ਼ ਨਾਲ ਕਈ ਘਰਾਂ ਦੀਆਂ ਕੰਧਾਂ 'ਚ ਪਈਆਂ ਤਰੇੜਾਂ

Ad Position 21
No active advertisement
ਅਜੀਤ ਡੈਸਕ 04-09-2025
ਮਹਿਲ ਕਲਾਂ, 3 ਸਤੰਬਰ (ਅਵਤਾਰ ਸਿੰਘ ਅਣਖੀ)-ਲਗਾਤਾਰ ਹੋ ਰਹੀ ਤੇਜ਼ ਬਾਰਸ਼ ਕਾਰਨ ਪਿੰਡ ਹਮੀਦੀ ਵਿਖੇ ਕਈ ਪਰਿਵਾਰਾਂ ਦੇ ਘਰਾਂ ਦੀਆਂ ਕੰਧਾਂ ਪਾਣੀ ਨਾਲ ਪਾਟਣ ਕਰ ਕੇ ਘਰ ਡਿੱਗਣ ਨਾਲ ਕਿਸੇ ਵੇਲੇ ਵੀ ਵਾਪਰ ਸਕਦਾ ਵੱਡਾ ਹਾਦਸਾ | ਪੀੜਤ ਮਲਕੀਤ ਸਿੰਘ ਪੁੱਤਰ ਗੁਰਮੇਲ ਸਿੰਘ ਮਿਸਤਰੀ ਹਮੀਦੀ ਨੇ ਦੱਸਿਆ ਕਿ ਉਸ ਦੇ ਘਰ ਦੀਆਂ ਦੋ ਕੰਧਾਂ ਪਾਟਣ ਕਰ ਕੇ ਛੱਤਾਂ ਨੂੰ ਸਿਰਫ਼ ਸਪੋਰਟਾਂ ਦੇ ਸਹਾਰੇ ਖੜ੍ਹਾਇਆ ਹੋਇਆ ਹੈ ਜੋ ਕਿ ਕਿਸੇ ਵੀ ਵੇਲੇ ਡਿਗ ਸਕਦੀਆਂ ਹਨ | ਬੂਟਾ ਸਿੰਘ ਪੁੱਤਰ ਸ਼ੇਰ ਸਿੰਘ ਨੇ ਕਿਹਾ ਕਿ ਉਸ ਦੇ ਘਰ ਦੇ ਲਗਭਗ 20 ਖਣਾਂ ਸਮੇਤ ਆਲ਼ੇ ਦੁਆਲੇ ਦੀਆਂ ਕੰਧਾਂ ਵਿਚ ਤਰੇੜਾਂ ਪੈ ਗਈਆਂ ਹਨ | ਛੱਤ ਲਗਾਤਾਰ ਝੁਕਦੀ ਜਾ ਰਹੀ ਹੈ | ਇਸ ਕਰ ਕੇ ਉਹ ਆਪਣੇ ਪਰਿਵਾਰ ਸਮੇਤ ਘਰ ਛੱਡ ਕੇ ਪਸ਼ੂਆਂ ਵਾਲੇ ਵਰਾਂਡੇ ਵਿਚ ਰਹਿਣ ਲਈ ਬੇਵੱਸ ਹੈ | ਪੀੜਤ ਬੱਗਾ ਸਿੰਘ ਪੁੱਤਰ ਨਛੱਤਰ ਸਿੰਘ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਘਰ ਦੀਆਂ ਕੰਧਾਂ ਤਰੇੜਾਂ ਪੈਣ ਨਾਲ ਕਮਜ਼ੋਰ ਹੋ ਗਈਆਂ ਹਨ ਅਤੇ ਛੱਤ ਚੋਅ ਰਹੀ ਹੈ | ਪੂਰਾ ਪਰਿਵਾਰ ਇੱਕੋ ਕਮਰੇ ਵਿਚ ਰਹਿ ਰਿਹਾ ਹੈ | ਕਿਸਾਨ ਸੱਜਣ ਸਿੰਘ ਪੁੱਤਰ ਨਛੱਤਰ ਸਿੰਘ ਨੇ ਕਿਹਾ ਕਿ ਉਸ ਦੇ ਸਾਰੇ ਘਰ 'ਚ ਤਰੇੜਾਂ ਪੈਣ ਕਾਰਨ ਵੱਡਾ ਨੁਕਸਾਨ ਹੋ ਚੁੱਕਿਆ ਹੈ | ਇਸੇ ਤਰ੍ਹਾਂ ਮਜ਼ਦੂਰ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਮਕਾਨ ਦੀ ਛੱਤ ਦੇ ਬਾਲੇ ਟੁੱਟ ਜਾਣ ਕਰ ਕੇ ਅੰਦਰ ਪਿਆ ਸਾਰਾ ਸਮਾਨ ਖ਼ਰਾਬ ਹੋ ਗਿਆ ਹੈ | ਇਸ ਮੌਕੇ ਗ੍ਰਾਮ ਪੰਚਾਇਤ, ਵੱਖ-ਵੱਖ ਆਗੂਆਂ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪੀੜਤ ਪਰਿਵਾਰਾਂ ਦੇ ਘਰਾਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਵਾਸੀ ਅਸੁਰੱਖਿਅਤ ਇਮਾਰਤਾਂ 'ਚੋਂ ਨਿੱਕਲ ਕੇ ਰਾਹਤ ਕੈਂਪਾਂ 'ਚ ਆਸਰਾ ਲੈਣ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਐਸ. ਡੀ. ਸਭਾ ਬਰਨਾਲਾ ਨੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਡਿਪਟੀ ਕਮਿਸ਼ਨਰ ਨੂੰ ਦੋ ਲੱਖ ਇਕ ਹਜ਼ਾਰ ਰੁਪਏ ਦਾ ਚੈੱਕ ਸੌਂਪਿ...
Ad Position 24