ਮਹਿਲ ਕਲਾਂ, 3 ਸਤੰਬਰ (ਅਵਤਾਰ ਸਿੰਘ ਅਣਖੀ)-ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡਾਂ ਵਿਚ ਗ਼ਰੀਬ ਮਜ਼ਦੂਰ ਪਰਿਵਾਰਾਂ ਦੇ ਘਰਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਚੁੱਕੀ ਹੈ | ਕੰਮਕਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿਸ ਕਰ ਕੇ ਕਈ ਪਰਿਵਾਰ ਸ਼ਰਨਾਰਥੀਆਂ ਵਾਂਗ ਧਰਮਸ਼ਾਲਾ ਵਿਚ ਰਹਿਣ ਲਈ ਮਜਬੂਰ ਹਨ | ਇਸ ਮੁਸ਼ਕਿਲ ਵੇਲੇ ਮਹਿਲ ਕਲਾਂ ਦੇ ਉੱਘੇ ਕਾਰੋਬਾਰੀ ਹਰਵਿੰਦਰ ਕੁਮਾਰ ਜਿੰਦਲ ਨੇ ਆਪਣੇ ਜੱਦੀ ਪਿੰਡ ਵਜੀਦਕੇ ਖ਼ੁਰਦ ਦੇ ਵਾਸੀਆਂ ਦਾ ਸਹਾਰਾ ਬਣਦਿਆਂ ਸਾਬਕਾ ਸਰਪੰਚ ਬਾਬੂ ਵਜੀਰ ਚੰਦ ਵਜੀਦਕੇ ਦੀ ਯਾਦ ਵਿਚ 15 ਪਰਿਵਾਰਾਂ ਨੂੰ ਇੱਕ ਮਹੀਨੇ ਲਈ ਜ਼ਰੂਰੀ ਰਾਸ਼ਨ ਅਤੇ 40 ਦੇ ਕਰੀਬ ਘਰਾਂ ਦੀਆਂ ਛੱਤਾਂ ਉੱਤੇ ਪਾਉਣ ਲਈ ਤਰਪਾਲਾਂ ਵੰਡੀਆਂ ਹਨ | ਇਸ ਮੌਕੇ ਗੱਲਬਾਤ ਕਰਦਿਆਂ ਜਿੰਦਲ ਨੇ ਕਿਹਾ ਕਿ ਪਿੰਡ ਦੇ ਲੋਕ ਮੇਰੇ ਪਰਿਵਾਰ ਦਾ ਹਿੱਸਾ ਹਨ | ਇਹਨਾਂ ਦੇ ਦੁੱਖ-ਸੁੱਖ ਵਿਚ ਸਾਥ ਦੇਣਾ ਮੇਰੇ ਲਈ ਮਾਣ ਵਾਲੀ ਗੱਲ ਹੈ | ਇਸ ਕੁਦਰਤੀ ਮੁਸੀਬਤ ਵਿਚ ਮੈਂ ਆਪਣੇ ਭਰਾਵਾਂ ਦਾ ਪੂਰਾ ਸਾਥ ਦੇਵਾਂਗਾ ਅਤੇ ਅੱਗੇ ਵੀ ਜੋ ਵੀ ਲੋੜ ਹੋਵੇਗੀ, ਪੂਰੀ ਕੀਤੀ ਜਾਵੇਗੀ | ਇਸ ਮੌਕੇ ਕੁਲਵਿੰਦਰ ਸਿੰਘ ਸੋਨੂੰ, ਪੱਪੂ ਗਿੱਲ, ਜਸਵੀਰ ਸਿੰਘ ਵਜੀਦਕੇ ਕਾਬਿਲ ਸਿੰਘ ਘੁੰਮਣ, ਅਮਨਦੀਪ ਸਿੰਘ ਗੋਲਡੀ, ਪੰਚ ਅਮਨਜੋਤ ਸਿੰਘ, ਦੀਪੀ ਸਰਾਂ, ਪਾਲੀ ਵਜੀਦਕੇ ਨੇ ਜਿੰਦਲ ਪਰਿਵਾਰ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ | ਇਸ ਮੌਕੇ ਪਰਮਪ੍ਰੀਤ ਸਿੰਘ ਸਿੱਧੂ, ਪ੍ਰੀਤਮ ਸਿੰਘ ਮਿੱਠੂ, ਤਰਸੇਮ ਸਿੰਘ, ਗੁਰਪਾਲ ਸਿੰਘ ਬਿੱਲਾ, ਤਰਸੇਮ ਸਿੰਘ ਹਾਜ਼ਰ ਸਨ |