ਬਰਨਾਲਾ, 3 ਸਤੰਬਰ (ਰਾਜ ਪਨੇਸਰ)-ਸਥਾਨਕ ਵਾਰਡ ਨੰ: 10 ਵਿਚ ਇੱਕ ਘਰ ਦੇ ਚੁਬਾਰੇ ਦੀ ਛੱਤ ਮੀਂਹ ਕਾਰਨ ਡਿੱਗਣ ਕਾਰਨ ਕਾਫ਼ੀ ਨੁਕਸਾਨ ਹੋ ਗਿਆ | ਜਾਣਕਾਰੀ ਦਿੰਦਿਆਂ ਵਾਰਡ ਨੰ: 10 ਦੇ ਕੌਂਸਲਰ ਧਰਮ ਸਿੰਘ ਫ਼ੌਜੀ ਨੇ ਦੱਸਿਆ ਕਿ ਸ਼ਹਿਰ ਬਰਨਾਲਾ ਅੰਦਰ ਵੀ ਅਨੇਕਾਂ ਹੀ ਕੱਚੇ ਪੱਕੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਵਾਰਡ ਨੰ: 10 ਵਿਚ ਅਮਰਜੀਤ ਸਿੰਘ ਦੇ ਘਰ ਦੇ ਚੁਬਾਰੇ ਦੀ ਛੱਤ ਡਿੱਗਣ ਕਾਰਨ ਸਾਰਾ ਫ਼ਰਨੀਚਰ, ਏ.ਸੀ., ਪੱਖੇ, ਅਲਮਾਰੀ ਤੇ ਹੋਰ ਕੀਮਤੀ ਸਮਾਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ | ਇਸ ਤੋਂ ਇਲਾਵਾ ਤਕਰੀਬਨ 8-9 ਘਰਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ | ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਗ਼ਰੀਬਾਂ, ਲੋੜਵੰਦਾਂ ਦੇ ਘਰਾਂ ਦੀਆਂ ਛੱਤਾਂ ਨੂੰ ਦੁਬਾਰੇ ਬਣਾਇਆ ਜਾਵੇ ਕਿਉਂਕਿ ਇਹ ਵਿਅਕਤੀ ਆਰਥਿਕ ਤੌਰ 'ਤੇ ਬਹੁਤ ਗ਼ਰੀਬ ਹਨ |