07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮਾਰਕੀਟ ਕਮੇਟੀਆਂ ਨੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ

Ad Position 21
No active advertisement
ਅਜੀਤ ਡੈਸਕ 05-09-2025
ਬਰਨਾਲਾ, 4 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਅੱਜ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਵਲੋਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਫ਼ਿਰੋਜ਼ਪੁਰ ਵਿਖੇ ਭੇਜੀ ਗਈ | ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਸਿੱਧੂ ਅਤੇ ਸਕੱਤਰ ਮਾਰਕੀਟ ਕਮੇਟੀ ਬਰਨਾਲਾ ਕੁਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਸਾਰੀਆਂ ਮਾਰਕੀਟ ਕਮੇਟੀਆਂ ਬਰਨਾਲਾ, ਭਦੌੜ, ਧਨੌਲਾ, ਮਹਿਲ ਕਲਾਂ ਤੇ ਤਪਾ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਸ਼ੂਆਂ ਵਾਸਤੇ ਤਿੰਨ ਟਰਾਲੀਆਂ ਹਰਾ-ਚਾਰਾ ਅਤੇ ਚੰਦਾ ਸਕੱਤਰ ਮਾਰਕੀਟ ਕਮੇਟੀ ਫ਼ਿਰੋਜਪੁਰ ਨੂੰ ਭੇਜਿਆ ਗਿਆ | ਇਸ ਮੌਕੇ ਹਰਦੀਪ ਸਿੰਘ ਗਿੱਲ ਸਕੱਤਰ ਮਾਰਕੀਟ ਕਮੇਟੀ ਤਪਾ/ਭਦੌੜ, ਰਾਜ ਕੁਮਾਰ ਮੰਡੀ ਸੁਪਰਵਾਈਜ਼ਰ ਬਰਨਾਲਾ ਤੋਂ ਇਲਾਵਾ ਮਾਰਕੀਟ ਕਮੇਟੀ ਬਰਨਾਲਾ, ਭਦੌੜ, ਧਨੌਲਾ, ਮਹਿਲ ਕਲਾਂ ਤੇ ਤਪਾ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦਾ ਸਹਿਯੋਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ਜੈ ਮਲਾਪ ਲੈਬੋਰਟਰੀ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸਿਹਤ ਮੰਤਰੀ ਨੂੰ ਚੈੱਕ ਸੌਂਪਿਆ ਅਗਲੀ ਖ਼ਬਰ ਗਿੱਲ ਨਗਰ ਵਾਸੀਆਂ ਨੇ ਸੀਵਰੇਜ ਓਵਰਫ਼ਲੋ ਅਤੇ ਟੂਟੀਆਂ 'ਚ ਆ ਰਹੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਨਾਅਰੇਬਾਜ਼ੀ
Ad Position 24