07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਕੋਠੇ ਖਿਉਣ ਸਿੰਘ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 05-09-2025
ਭਦੌੜ, 4 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੂਬੇ ਅੰਦਰ ਆਏ ਹੜ੍ਹਾਂ ਨਾਲ ਜਿੱਥੇ ਪ੍ਰਭਾਵਿਤ ਲੋਕ ਵੱਡੀ ਲੜਾਈ ਲੜਦੇ ਹੋਏ ਫ਼ਸਲਾਂ, ਪਸ਼ੂਆਂ ਅਤੇ ਆਪਣੇ ਰਹਿਣ ਵਸੇਰਿਆਂ ਦੀ ਵੱਡੀ ਮਾਰ ਝੱਲ ਰਹੇ ਹਨ | ਉੱਥੇ ਜ਼ਿਲ੍ਹਾ ਬਰਨਾਲਾ ਪਿੰਡ ਕੋਠੇ ਖਿਉਣ ਸਿੰਘ ਵਾਲਾ ਭਦੌੜ ਵਿਚ ਪਿੰਡ ਵਿਧਾਤੇ ਤੋਂ ਭਾਈਰੂਪਾ ਤੱਕ ਜਾਂਦੀ ਡਰੇਨ ਦੀ ਸਫਾਈ ਨਾ ਹੋਣ ਕਾਰਨ ਇੱਥੋਂ ਦੇ ਕਿਸਾਨਾਂ ਦੀ 200 ਏਕੜ ਦੇ ਕਰੀਬ ਫ਼ਸਲ ਪਾਣੀ ਨਾਲ ਪ੍ਰਭਾਵਿਤ ਹੋਣ ਕਾਰਨ ਪੀੜ੍ਹਤ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕੀਤਾ ਹੈ | ਇਸ ਮੌਕੇ ਕਿਸਾਨ ਬਾਘ ਸਿੰਘ ਮਾਨ ਨੰਬਰਦਾਰ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ ਪੰਚ, ਸੁਖਚੈਨ ਸਿੰਘ ਮਾਨ, ਜਗਪਾਲ ਸਿੰਘ, ਦਰਸ਼ਨ ਸਿੰਘ ਮਾਨ, ਜੰਗਾ ਸਿੰਘ, ਲਛਮਣ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ, ਜੀਤ ਸਿੰਘ, ਗੁਰਮੇਲ ਸਿੰਘ, ਸੁਖੀ ਸਿੰਘ ਮਾਨ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਸੂਬੇ ਅੰਦਰ ਆਏ ਹੜ੍ਹਾਂ ਦੌਰਾਨ ਜਿੱਥੇ ਡਰੇਨਾਂ ਦੀ ਸਫ਼ਾਈ ਅਤੇ ਹੋਰ ਅਗਾਂਊ ਪ੍ਰਬੰਧ ਨਾ ਹੋਣ ਕਾਰਨ ਪਹਿਲਾਂ ਹੀ ਕਿਸਾਨ ਵੱਡੀ ਮਾਰ ਝੱਲ ਰਹੇ ਹਨ | ਉਸ ਤੋਂ ਸਬਕ ਨਾ ਸਿੱਖਦੇ ਹੋਏ ਬਾਕੀਆਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਛੰਨਾ ਰੋਡ ਉੱਪਰ ਦੀ ਜਾਂਦੀ ਇਸ ਡਰੇਨ ਵਿਚ ਭਦੌੜ ਦੇ ਸੀਵਰੇਜ ਸਿਸਟਮ ਪਾਣੀ ਵੀ ਪੈਂਦਾ ਹੈ ਜਿਸ ਦੀ ਪਿਛਲੇ 8-10 ਸਾਲਾਂ ਤੋਂ ਸਫ਼ਾਈ ਨਹੀਂ ਕੀਤੀ ਗਈ | ਇਸ ਵਕਤ ਇਸ ਡਰੇਨ ਵਿਚਲਾ ਪਾਣੀ ਪੂਰੀ ਤਰ੍ਹਾਂ ਓਵਰਫ਼ਲੋ ਹੋ ਕੇ ਕਿਸਾਨਾਂ ਦੇ ਖੇਤਾਂ ਅੰਦਰ ਪੈ ਰਿਹਾ ਹੈ | ਜਿਸ ਕਾਰਨ ਕਿਸਾਨਾਂ ਦੀ 200 ਏਕੜ ਦੇ ਕਰੀਬ ਫ਼ਸਲ ਇਸ ਪਾਣੀ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਖ਼ਰਾਬ ਹੋਣ ਕਿਨਾਰੇ 'ਤੇ ਹੈ ਪਰ ਪ੍ਰਸ਼ਾਸਨ ਦਾ ਇਸ ਪਾਸੇ ਉੱਕਾ ਵੀ ਧਿਆਨ ਨਹੀਂ ਦੇ ਰਿਹਾ | ਜਿਸ ਕਰ ਕੇ ਅੱਜ ਕਿਸਾਨਾਂ ਨੇ ਖ਼ੁਦ ਆਪਣੇ ਪੱਲਿਓ ਪੈਸੇ ਖ਼ਰਚ ਕੇ ਇਸ ਡਰੇਨ ਦੀ ਤਿੰਨ ਕਿੱਲੋਮੀਟਰ ਦੂਰੀ ਤੱਕ ਸਫ਼ਾਈ ਕਰਵਾਉਣ ਦਾ ਉਪਰਾਲਾ ਕੀਤਾ ਹੈ ਤਾਂ ਜੋ ਆਪਣੀਆਂ ਫ਼ਸਲਾਂ ਨੂੰ ਬਚਾਇਆ ਜਾ ਸਕੇ | ਉਕਤ ਕਿਸਾਨਾਂ ਨੇ ਦੱਸਿਆ ਕਿ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਵਿਭਾਗ ਇਸ ਡਰੇਨ ਦੀ ਸਫ਼ਾਈ ਕਾਗ਼ਜ਼ਾਂ ਅੰਦਰ ਕਰਵਾ ਚੁੱਕਿਆ ਹੈ | ਜਿਸ ਵੱਲ ਤੁਰੰਤ ਡਰੇਨਜ਼ ਵਿਭਾਗ ਨੂੰ ਧਿਆਨ ਦੇਣਾ ਦੇ ਕੇ ਕੁਤਾਹੀ ਵਰਤਣ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸਹਿਜੜਾ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਵਿਧਾਇਕ ਉੱਗੋਕੇ ਅਤੇ ਡਿਪਟੀ ਕਮਿਸ਼ਨਰ ਵਲੋਂ ਪਿੰਡ ਦਰਾਜ ਦਾ ਦੌਰਾ
Ad Position 24