07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਵਿਧਾਇਕ ਉੱਗੋਕੇ ਅਤੇ ਡਿਪਟੀ ਕਮਿਸ਼ਨਰ ਵਲੋਂ ਪਿੰਡ ਦਰਾਜ ਦਾ ਦੌਰਾ

Ad Position 21
No active advertisement
ਅਜੀਤ ਡੈਸਕ 05-09-2025
ਤਪਾ ਮੰਡੀ, 4 ਸਤੰਬਰ (ਪ੍ਰਵੀਨ ਗਰਗ)-ਹਲਕਾ ਵਿਧਾਇਕ ਸ: ਲਾਭ ਸਿੰਘ ਉੱਗੋਕੇ ਅਤੇ ਡਿਪਟੀ ਕਮਿਸ਼ਨਰ ਟੀ.ਬੈਨਿਥ ਵਲੋਂ ਅੱਜ ਵਰ੍ਹਦੇ ਮੀਂਹ ਦੌਰਾਨ ਪਿੰਡ ਦਰਾਜ ਦਾ ਦੌਰਾ ਕੀਤਾ ਗਿਆ ਅਤੇ ਮੀਂਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਵਿਧਾਇਕ ਸ: ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਜਿੱਥੇ-ਜਿੱਥੇ ਛੱਤਾਂ ਡਿੱਗਣ ਕਾਰਨ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ | ਉੱਥੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਅਤੇ ਸਾਰੇ ਪਿੰਡਾਂ ਵਿਚ ਅਧਿਕਾਰੀਆਂ ਵਲੋਂ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਜਿੱਥੇ-ਜਿੱਥੇ ਪਾਣੀ ਦੀ ਸਮੱਸਿਆ ਹੈ, ਉੱਥੇ ਨਿਕਾਸੀ ਕਾਰਵਾਈ ਜਾ ਰਹੀ ਹੈ | ਜਿਹੜੇ ਪਰਿਵਾਰ ਅਣਸੁਰੱਖਿਅਤ ਜਾਂ ਕੱਚੇ ਘਰਾਂ ਵਿਚ ਰਹਿ ਰਹੇ ਹਨ | ਉਨ੍ਹਾਂ ਲਈ ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ | ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਸਮੇਤ ਨੁਕਸਾਨੇ ਘਰਾਂ ਦਾ ਵੀ ਦੌਰਾ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਟੀ.ਬੈਨਿਥ ਵਲੋਂ ਘੁੰਨਸ ਡਰੇਨ ਵਿਚ ਵੀ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਗਿਆ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਸਮੇਂ-ਸਮੇਂ 'ਤੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਅਣਸੁਰੱਖਿਅਤ ਘਰਾਂ ਵਿਚ ਰਹਿ ਰਹੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਵਲੋਂ ਬਣਾਏ ਰਾਹਤ ਕੈਂਪਾਂ ਵਿਚ ਬਸੇਰਾ ਕਰਨ ਜਿੱਥੇ ਉਨ੍ਹਾਂ ਲਈ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਹੈ | ਇਸ ਮੌਕੇ ਪਿੰਡ ਦਰਾਜ ਦੇ ਸਰਪੰਚ ਗੁਰਜੰਟ ਸਿੰਘ, ਅਮਨ ਦਰਾਕਾ ਪੀ.ਏ ਟੂ ਹਲਕਾ ਵਿਧਾਇਕ, ਡਾ: ਬਾਲ ਚੰਦ ਬਾਂਸਲ, ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ, ਗੁਰਤੇਜ ਸਿੰਘ ਧਾਲੀਵਾਲ, ਰਿੰਕਾ ਅਰੋੜਾ, ਸਿਕੰਦਰ ਸਿੰਘ, ਬਲਜੀਤ ਬਾਸੀ, ਰਾਜੂ ਮਾਰਕੰਡਾ, ਸਰਪੰਚ ਹਰਪ੍ਰੀਤ ਕੌਰ ਪਤਨੀ ਅਮਨਦੀਪ ਸਿੰਘ ਸਿੱਧੂ,ਗੁਰਦੇਵ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਮਨਜੀਤ ਕੋਰ ਪੰਚ, ਜਗਸੀਰ ਸਿੰਘ ਪੰਚ (ਕਾਲਾ), ਨਵੀ ਬਰਾੜ, ਬਲਵਿੰਦਰ ਸਿੰਘ (ਬਿੰਦੂ), ਬਾਦਲ ਆਦਿ ਵੱਡੀ ਗਿਣਤੀ 'ਚ ਪਾਰਟੀ ਵਰਕਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਕੋਠੇ ਖਿਉਣ ਸਿੰਘ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਨਿਕਾਸੀ ਦੇ ਪ੍ਰਬੰਧ ਜੁਗਾੜਾਂ ਤੱਕ ਸੀਮਤ ਹੋਣ ਕਰਕੇ ਮੰਡੀ ਨੇ ਫਿਰ ਨਰਕ ਦਾ ਰੂਪ ਧਾਰਿਆ
Ad Position 24