ਤਪਾ ਮੰਡੀ, 4 ਸਤੰਬਰ (ਵਿਜੇ ਸ਼ਰਮਾ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਸਥਿਤ ਰੋਇਲ ਪੈਲੇਸ ਦੇ ਪਿਛਲੇ ਪਾਸੇ ਬਾਜ਼ੀਗਰ ਬਸਤੀ ਵਿਚ ਇਕ ਪਰਿਵਾਰ ਦੀ ਮੀਂਹ ਕਾਰਨ ਘਰ ਛੱਤ ਡਿਗ ਗਈ | ਨੇੜਲੇ ਘਰਾਂ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਲਗਾਤਾਰ ਹੋਈ ਤੇਜ਼ ਬਾਰਸ਼ ਦੇ ਨਾਲ ਗੁਰਤੇਜ ਸਿੰਘ ਪੁੱਤਰ ਰਾਮ ਕੁਮਾਰ ਦੇ ਘਰ ਦੀ ਛੱਤ ਡਿਗ ਗਈ | ਜਿਸ ਦੇ ਮਲਬੇ ਵਿਚ ਫ਼ਰਿਜ ਗੋਦਰੇਜ ਅਲਮਾਰੀ, ਐਲ.ਸੀ.ਡੀ, ਕੂਲਰ, ਪੱਖੇ, ਬੈੱਡ ਤੇ ਹੋਰ ਘਰੇਲੂ ਸਮਾਨ ਦੱਬ ਗਿਆ ਹੈ | ਇਸ ਮੌਕੇ ਪੀੜਤ ਵਿਅਕਤੀ ਗੁਰਤੇਜ ਸਿੰਘ ਨੇ ਭਾਵੁਕ ਹੁੰਦੇ ਦੱਸਿਆ ਕਿ ਹਲਕੀ ਬਾਰਸ਼ ਹੋਣ ਕਾਰਨ ਕੰਮ 'ਤੇ ਨਹੀਂ ਗਿਆ | ਜਦ ਸ਼ਾਮ ਨੂੰ ਆਪਣੇ ਬੱਚਿਆਂ ਸਮੇਤ ਕਮਰੇ ਵਿਚ ਬੈਠੇ ਸਨ ਤਾਂ ਛੱਤ ਤੋਂ ਸੀਮਿੰਟ ਦਾ ਖਲੇਪੜ ਡਿੱਗਣ ਸਾਰ ਮੈਂ ਤੇ ਮੇਰੀ ਪਤਨੀ ਬੱਚਿਆਂ ਸਮੇਤ ਬਾਹਰ ਨਿਕਲੇ ਅਤੇ ਮੇਰੇ ਦੇਖਦੇ-ਦੇਖਦੇ ਪੂਰੀ ਛੱਤ ਹੀ ਡਿਗ ਗਈ ਪਰ ਘਰ ਦਾ ਸਾਰਾ ਸਮਾਨ ਮਲਬੇ ਥੱਲੇ ਦੱਬ ਗਿਆ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਘਰ ਦਾ ਮੁਆਵਜ਼ਾ ਦਿੱਤਾ ਜਾਵੇ |