ਤਪਾ ਮੰਡੀ, 4 ਸਤੰਬਰ (ਪ੍ਰਵੀਨ ਗਰਗ)-ਗਣੇਸ਼ ਚਤੁਰਥੀ ਨੂੰ ਮੁੱਖ ਰੱਖਦਿਆਂ ਸਕੂਲ ਰੋਡ 'ਤੇ ਗਲੀ ਨੰਬਰ-7 ਦੇ ਸਾਹਮਣੇ ਸ਼ਰਧਾਲੂਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 16ਵਾਂ ਗਣੇਸ਼ ਉਤਸਵ ਮਨਾਇਆ ਗਿਆ | ਇਸ ਮੌਕੇ ਸ਼ਾਸਤਰੀ ਅਨਿਲ ਸ਼ਰਮਾ ਨੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਮੰਤਰਾਂ ਦਾ ਉਚਾਰਨ ਕਰ ਕੇ ਸਮਾਜ ਸੇਵੀ ਪੁਨੀਤ ਗਰਗ ਤੋਂ ਪੂਜਾ ਦੀ ਰਸਮ ਅਦਾ ਕਰਵਾਉਣ ਉਪਰੰਤ ਸਮੂਹ ਸਮੂਹ ਜਜਮਾਨਾਂ ਤੋਂ ਹਵਨ ਯੱਗ 'ਚ ਪੂਰਨ ਆਹੂਤੀ ਪਵਾਈ ਤੇ ਪ੍ਰਭੂ ਦੀ ਆਰਤੀ ਕੀਤੀ | ਉਪਰੰਤ ਸ਼ਰਧਾਲੂਆਂ ਨੇ 'ਗਣਪਤੀ ਬੱਪਾ ਮੋਰਿਆ' ਦੇ ਜੈਕਾਰਿਆਂ ਨਾਲ ਟੱਲੇਵਾਲ ਨਹਿਰ 'ਚ ਭਗਵਾਨ ਗਣੇਸ਼ ਦਾ ਵਿਸਰਜਨ ਕੀਤਾ | ਇਸ ਮੌਕੇ ਰਾਕੇਸ਼ ਕੁਮਾਰ ਨਿੱਕਾ, ਪੁਨੀਤ ਗਰਗ, ਟਿੰਕੂ ਅਗਰਵਾਲ, ਸੋਨੀ ਵਰਮਾ, ਨਰੇਸ਼ ਕੁਮਾਰ ਨੇਸ਼, ਸੀਤਾ ਰਾਮ ਜੇਠੂਕੇ, ਟੋਨੀ ਮੌੜ, ਸਿਕੰਦਰ ਸਿੰਘ,ਅਮਨ ਵਰਮਾ, ਰਵੀ ਮਹਿਤਾ, ਵਿਕਰਮ ਕੁਮਾਰ, ਸੰਨੀ ਕੁਮਾਰ, ਹਰਵਿੰਦਰ ਸਿੰਘ, ਪਵਨ ਮਹਿਤਾ ਆਦਿ ਸ਼ਰਧਾਲੂ ਮੌਜੂਦ ਸਨ |