ਮਹਿਲ ਕਲਾਂ, 4 ਸਤੰਬਰ (ਤਰਸੇਮ ਸਿੰਘ ਗਹਿਲ)-ਪੰਜਾਬ ਸਰਕਾਰ ਵਲੋਂ ਦਿਹਾਤੀ ਤੇ ਸ਼ਹਿਰੀ ਲੋਕਾਂ ਨੰੂ ਉਨ੍ਹਾਂ ਦੇ ਸਬੰਧਿਤ ਰੂਰਲ, ਜਾਤੀ, ਜਨਮ ਜਾਂ ਹੋਰ ਰਿਹਾਇਸ਼ੀ ਸਰਟੀਫਿਕੇਟ ਪ੍ਰਾਰਥੀਆਂ ਦੇ ਘਰ ਜਾ ਕੇ ਤਿਆਰ ਕਰਨ ਦੇ ਸਰਕਾਰੀ ਦਾਅਵੇ ਹਵਾ ਹਵਾਈ ਦਿਖਾਈ ਦੇ ਰਹੇ ਹਨ ਕਿਉਂਕਿ ਆਮ ਲੋਕਾਂ ਨੰੂ ਨੇੜਲੇ ਸੇਵਾ ਕੇਂਦਰਾਂ ਵਿਚੋਂ ਵੀ ਅਪਲਾਈ ਕੀਤੇ ਸਰਟੀਫਿਕੇਟ ਪ੍ਰਾਰਥੀਆਂ ਨੰੂ ਸਮੇਂ ਸਿਰ ਨਾ ਪ੍ਰਾਪਤ ਹੋਣ ਸਬੰਧੀ ਸਬੰਧਿਤ ਅਫ਼ਸਰਾਂ ਦੀਆਂ ਮਨਮਾਨੀਆਂ ਨੇ ਸਤਾ ਮਾਰਿਆ ਹੈ | ਅਜਿਹਾ ਹੀ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਦਫ਼ਤਰ ਨਾਲ ਸਬੰਧਿਤ ਸਾਹਮਣੇ ਹੈ | ਅੱਜ ਮਹਿਲ ਕਲਾਂ ਵਿਖੇ ਪ੍ਰਾਰਥੀ ਜਸ਼ਨਪ੍ਰੀਤ ਸਿੰਘ ਵਾਸੀ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਨੇ ਪੱਤਰਕਾਰਾਂ ਨੰੂ ਦੱਸਿਆ ਕਿ ਉਸ ਵਲੋਂ ਅਗਸਤ ਮਹੀਨੇ ਵਿਚ ਆਪਣੇ ਜਨਮ ਸਰਟੀਫਿਕੇਟ ਦੀ ਕਾਪੀ ਪ੍ਰਾਪਤ ਕਰਨ ਲਈ ਸੇਵਾ ਕੇਂਦਰ ਮਹਿਲ ਕਲਾਂ ਵਿਖੇ ਦੋ ਵਾਰ ਅਪਲਾਈ ਕਰ ਚੁੱਕਾ ਹੈ, ਜਨਮ ਅਤੇ ਮੌਤ ਰਜਿਸਟ੍ਰੇਸ਼ਨ ਬਰਨਾਲਾ ਨਾਲ ਸਬੰਧਿਤ ਅਧਿਕਾਰੀਆਂ ਵਲੋਂ ਉਸ ਨੰੂ ਜਨਮ ਸਰਟੀਫਿਕੇਟ ਦੀ ਕਾਪੀ ਜਾਰੀ ਕਰਨ ਤੋਂ ਸਾਫ਼ ਇਨਕਾਰ ਦਿੱਤਾ ਗਿਆ | ਜਿਸ ਦੀ ਰਿਪੋਰਟ ਸੇਵਾ ਕੇਂਦਰ ਮਹਿਲ ਕਲਾਂ ਵਿਖੇ ਮੌਜੂਦ ਹੈ | ਜਿਸ ਕਰ ਕੇ ਉਸ ਨੰੂ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾਵਾਂ ਵਿਚ ਰੁਜ਼ਗਾਰ ਪ੍ਰਾਪਤ ਕਰਨ ਵਿਚ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਮੇਂ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਕੀਤੀ ਗਈ ਗ਼ਲਤੀ ਦਾ ਖ਼ਮਿਆਜ਼ਾ ਉਹ ਅਤੇ ਉਸ ਦਾ ਪਰਿਵਾਰ ਕਾਫ਼ੀ ਸਮੇਂ ਤੋਂ ਭੁਗਤ ਰਿਹਾ ਹੈ, ਉਸ ਨੇ ਦੱਸਿਆ ਕਿ ਵਿਭਾਗ ਵਲੋਂ ਉਸ ਦੇ ਜਨਮ ਸਰਟੀਫਿਕੇਟ ਵਿਚ ਬਜਰ ਕਰੈਹਤ ਕੀਤੀ ਗਈ ਹੈ | ਜਦਕਿ ਉਸ ਦਾ ਜਨਮ 12 ਅਕਤੂਬਰ 2003 ਵਿਚ ਹੋਇਆ ਤੇ ਜਨਮ ਇੰਦਰਾਜ 14 ਅਕਤੂਬਰ 2003 ਕਰਵਾਇਆ ਗਿਆ ਸੀ, ਵਿਭਾਗ ਵਲੋਂ ਜਨਮ ਸਰਟੀਫਿਕੇਟ ਵਿਚ 12 ਦਸੰਬਰ 2003 ਨੰੂ ਜਨਮ ਹੋਇਆ ਇੰਦਰਾਜ ਕਰ ਦਿੱਤਾ ਗਿਆ ਤੇ 14 ਅਕਤੂਬਰ ਨੰੂ ਜਨਮ ਇੰਦਰਾਜ ਕਰਨਾ ਪਾਇਆ ਗਿਆ ਹੈ | ਇਸ ਵਿਭਾਗੀ ਗ਼ਲਤੀ ਦੀ ਸੋਧ ਲਈ ਉਹ ਪਿਛਲੇ ਕਈ ਸਾਲਾਂ ਤੋਂ ਵਿਭਾਗੀ ਦਫ਼ਤਰਾਂ ਅੰਦਰ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ ਤੇ ਉਸ ਦੀ ਕੋਈ ਸੁਣਵਾਈ ਨਹੀਂ ਹੋਈ | ਹੁਣ ਉਸ ਨੰੂ ਸੇਵਾ ਕੇਂਦਰ ਮਹਿਲ ਕਲਾਂ ਰਾਹੀਂ ਅਪਲਾਈ ਕੀਤੇ ਜਨਮ ਸਰਟੀਫਿਕੇਟ ਦੀ ਕਾਪੀ ਵੀ ਵਿਭਾਗ ਵਲੋਂ ਜਾਰੀ ਇਨਕਾਰ ਕਰ ਦਿੱਤਾ ਗਿਆ ਜੋ ਉਸ ਦੇ ਹੱਕਾਂ 'ਤੇ ਡਾਕਾ ਹੈ | ਇਸ ਸਮੇਂ ਨੌਜਵਾਨ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਦਫ਼ਤਰ ਬਰਨਾਲਾ ਦੇ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਮੈਨੰੂ ਮੇਰੇ ਜਨਮ ਸਰਟੀਫਿਕੇਟ ਦੀ ਸਹੀ ਕਾਪੀ ਜਾਰੀ ਕਰ ਦਿੱਤੀ ਜਾਵੇ |