ਸੁਨਾਮ ਊਧਮ ਸਿੰਘ ਵਾਲਾ, 6 ਸਤੰਬਰ (ਭੁੱਲਰ, ਧਾਲੀਵਾਲ) - ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਖਡਿਆਲ (ਗੋਲਡੀ) ਨੇ ਨੇੜਲੇ ਪਿੰਡ ਜਗਤਪੁਰ 'ਚ ਪਹੁੰਚ ਕੇ ਲਗਾਤਾਰ ਪੈ ਰਹੇ ਮੀਂਹ ਕਾਰਨ ਨੁਕਸਾਨੇ ਗਏ ਕਰੀਬ ਇੱਕ ਦਰਜਨ ਤੋਂ ਵੀ ਵੱਧ ਗ਼ਰੀਬ ਪਰਿਵਾਰਾਂ ਦੇ ਘਰਾਂ ਦਾ ਜਾਇਜ਼ਾ ਲਿਆ | ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਇਸ ਪਿੰਡ 'ਚ ਜ਼ਿਆਦਾਤਰ ਬਹੁਤ ਹੀ ਗ਼ਰੀਬ,ਦਿਹਾੜੀਦਾਰ ਅਤੇ ਮਿਹਨਤਕਸ਼ ਪਰਿਵਾਰ ਰਹਿੰਦੇ ਹਨ | ਜਿੰਨਾ 'ਚੋਂ ਕਈਆਂ ਦੇ ਬਾਰਸ਼ ਕਾਰਨ ਘਰ ਢਹਿ ਢੇਰੀ ਹੋ ਗਏ ਹਨ ਜਾਂ ਫਿਰ ਕੰਧਾਂ ਵਿਚ ਤਰੇੜਾਂ ਅਤੇ ਨੀਂਹਾਂ ਦੱਬਣ ਕਾਰਨ ਨੁਕਸਾਨੇ ਗਏ ਹਨ | ਉਨ੍ਹਾਂ ਕਿ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਇਹ ਗ਼ਰੀਬ ਪਰਿਵਾਰ ਸੜਕਾਂ 'ਤੇ ਤਰਪਾਲਾਂ ਹੇਠ ਬੈਠਣ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਇਸ ਅÏਖੀ ਘੜੀ ਵਿਚ ਸ਼ੋ੍ਰਮਣੀ ਅਕਾਲੀ ਦਲ ਇਨ੍ਹਾਂ ਪਰਿਵਾਰਾਂ ਨਾਲ ਖੜ੍ਹਾ ਹੈ ਅਤੇ ਪਾਰਟੀ ਵਲੋੰ ਮੀਂਹ ਕਾਰਨ ਨੁਕਸਾਨੇ ਗਏ ਘਰਾਂ ਦੀ ਮੁਰੰਮਤ ਅਤੇ ਘਰ ਬਚਾਉਣ ਲਈ ਮਿੱਟੀਆਂ ਦੀਆਂ ਟਰਾਲੀਆਂ ਲਈ ਵੀ ਹਰ ਸੰਭਵ ਮਦਦ ਕੀਤੀ ਜਣੇਗੀ |ਇਸ ਸਮੇਂ ਖਡਿਆਲ ਵਲੋਂ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਦੀ ਖ਼ਰੀਦ ਕਰਨ ਲਈ ਮਾਲੀ ਮਦਦ ਵੀ ਕੀਤੀ ਗਈ | ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨ੍ਹਾਂ ਗ਼ਰੀਬ ਪਰਿਵਾਰਾਂ ਦੇ ਘਰਾਂ ਦੇ ਨੁਕਸਾਨ ਦਾ ਬਣਦਾ ਮੁਆਵਜ਼ਾ ਦੇਣ ਅਤੇ ਲੋੜੀਂਦੀਆਂ ਤਰਪਾਲਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਆਪਣਾ ਜੀਵਨ ਬਸਰ ਕਰ ਸਕਣ | ਇਸ ਮੌਕੇ ਸ਼ਰੋ ਅ ਦ ਦੇ ਸਰਕਲ ਪ੍ਰਧਾਨ ਰਮਨਦੀਪ ਸਿੰਘ