ਸੰਗਰੂਰ, 6 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪਾਰਕ ਐਵਨਿਯੂ ਉੱਪਲੀ ਰੋਡ ਵਿਖੇ ਗਣਪਤੀ ਗਣੇਸ਼ ਦਾ ਉਤਸਵ, ਸ਼ਰਧਾ ਅਤੇ ਉਤਸ਼ਾਹ ਨਾਲ ਕਲੌਨੀ ਦੇ ਪ੍ਰਧਾਨ ਚਰਨਪਾਲ ਸਿੰਘ ਚੰਨੀ, ਦੀਮਸ਼ੂ ਅਰੋੜਾ ਦੀ ਅਗਵਾਈ ਹੇਠ ਮਨਾਇਆ ਗਿਆ | ਚਰਨਪਾਲ ਸਿੰਘ ਚੰਨੀ ਦੇ ਸੱਦੇ ਉੱਤੇ ਕੈਪਟਨ ਕਰਮ ਸਿੰਘ ਨਗਰ ਦੇ ਵਸਨੀਕਾਂ, ਪਤਵੰਤਿਆਂ ਨੇ ਵੀ ਸਮਾਗਮ ਵਿਚ ਸ਼ਮੂਲੀਅਤ ਕੀਤੀ | ਕੈਪਟਨ ਕਰਮ ਸਿੰਘ ਨਗਰ ਦੇ ਪ੍ਰਧਾਨ ਕੁਲਦੀਪ ਦੇਹਰਾਨ, ਜਨਰਲ ਸਕੱਤਰ ਤਿਲਕ ਰਾਜ ਸਤੀਜਾ, ਮਨਦੀਪ ਮਿੱਤਲ, ਸੁਰੇਸ਼ ਕੁਮਾਰ, ਨਪਿੰਦਰ ਸਿੰਘ ਮਨੀ, ਸੁਭਾਸ਼ ਚੰਦ, ਸ਼ਿਵ ਕੁਮਾਰ ਨੂੰ ਸਮਾਗਮ ਦੌਰਾਨ ਪ੍ਰਬੰਧਕਾਂ ਨੇ ਸਨਮਾਨਿਤ ਵੀ ਕੀਤੀ ਗਿਆ | ਇਸ ਮੌਕੇ ਹਾਜਰ ਸਖਸੀਅਤਾਂ ਵਿਚ ਨਵੀਨ ਕੁਮਾਰ ਸਿੰਗਲਾ, ਗੋਲਡੀ ਕਪੂਰ, ਡਾਲਰ ਗੋਇਲ, ਪੰਕਜ ਕੁਮਾਰ, ਸੰਦੀਪ ਗੋਇਲ, ਮਨੋਹਰ ਲਾਲ, ਰਾਮ ਬਾਂਸਲ, ਮੈਂਬਰ ਪਾਰਕ ਐਵਨਿਯੂ ਕਲੋਨੀ ਵੀ ਮੌਜੂਦ ਸਨ |