25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਕਸਬਾ ਸ਼ੇਰਪੁਰ ਨੂੰ ਬਾਰਿਸ਼ ਦੇ ਪਾਣੀ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਕਾਤਰੋਂ- ਸ਼ੇਰਪੁਰ ਸੜਕ ਪੁੱਟ ਕੇ ਕੱਢਿਆ ਪਾਣੀ

Ad Position 21
No active advertisement
ਅਜੀਤ ਡੈਸਕ 07-09-2025
ਸ਼ੇਰਪੁਰ, 6 ਸਤੰਬਰ (ਦਰਸ਼ਨ ਸਿੰਘ ਖੇੜੀ) - ਸਿਵਲ ਪ੍ਰਸ਼ਾਸਨ ਵਲੋਂ ਬੀਤੀ ਰਾਤ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਕਸਬਾ ਸ਼ੇਰਪੁਰ ਨੂੰ ਬਾਰਸ਼ ਦੇ ਪਾਣੀ ਤੋਂ ਬਚਾਉਣ ਲਈ ਕਾਤਰੋਂ-ਸ਼ੇਰਪੁਰ ਮੇਨ ਸੜਕ ਪੁੱਟ ਕੇ ਪਾਣੀ ਕੱਢਿਆ ਗਿਆ | ਇਸ ਮੌਕੇ ਨਾਇਬ ਤਹਿਸੀਲਦਾਰ ਸ਼ੇਰਪੁਰ ਵਿਜੇ ਕੁਮਾਰ, ਡੀ.ਐਸ.ਪੀ ਧੂਰੀ ਰਣਵੀਰ ਸਿੰਘ ਅਤੇ ਐਸ.ਐੱਚ.ਓ ਸ਼ੇਰਪੁਰ ਬਲੌਰ ਸਿੰਘ ਮੌਜੂਦ ਸਨ | ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪਿੰਡ ਚਾਂਗਲੀ ਅਤੇ ਕਾਤਰੋਂ ਦੇ ਲੋਕਾਂ ਵਲੋਂ ਕਾਤਰੋ-ਸ਼ੇਰਪੁਰ ਸੜਕ ਤੋਂ ਲੰਘਦੀ ਕੱਸੀ ਨੂੰ ਵੱਢ ਕੇ ਪਾਣੀ ਸ਼ੇਰਪੁਰ ਵੱਲ ਨੂੰ ਕੱਢ ਦਿੱਤਾ ਗਿਆ ਸੀ | ਜਿਸ ਮਗਰੋਂ ਕਸਬਾ ਸ਼ੇਰਪੁਰ ਦੇ ਸਰਕਾਰੀ ਸਕੂਲ, ਤਹਿਸੀਲ ਕੰਪਲੈਕਸ, ਅਲਾਲ ਰੋਡ ਦੇ ਖੇਤਾਂ ਵਿਚ ਲੋਕਾਂ ਦੇ ਘਰਾਂ ਅਤੇ ਖੇਤਾਂ ਵਿਚ ਵੱਡੇ ਪੱਧਰ ਤੇ ਪਾਣੀ ਭਰ ਗਿਆ ਸੀ, ਜਿਸ ਮਗਰੋਂ ਹੀ ਪ੍ਰਸ਼ਾਸਨ ਵਲੋਂ ਇਹ ਸੜਕ ਨੂੰ ਕੱਟ ਲਗਾ ਕੇ ਪਾਣੀ ਅੱਗੇ ਕੱਢਿਆ ਗਿਆ ਹੈ | ਹੁਣ ਇਹ ਪਾਣੀ ਸੰਤ ਹਰਚੰਦ ਸਿੰਘ ਲੌਂਗੋਵਾਲ ਸਕੂਲ ਅਤੇ ਅਨਾਜ ਮੰਡੀ ਦੇ ਪਿਛਲੇ ਪਾਸੇ ਵੱਲ ਜਮ੍ਹਾ ਹੋਣਾ ਸ਼ੁਰੂ ਹੋ ਗਿਆ ਹੈ | ਇਸ ਇਲਾਕੇ ਵਿਚ ਰਹਿੰਦੇ ਲੋਕਾਂ ਨੂੰ ਵੀ ਹੁਣ ਖ਼ਤਰਾ ਪੈਦਾ ਹੋ ਗਿਆ ਹੈ | ਇਸ ਮਗਰੋਂ ਇਸ ਪਾਣੀ ਦੇ ਰਾਮਨਗਰ ਛੰਨਾ ਰੋਡ, ਬੜੀ ਰੋਡ ਅਤੇ ਗੁਰੂ ਨਾਨਕ ਕਲੋਨੀ ਪੱਤੀ ਖਲੀਲ ਵੱਲ ਨੂੰ ਵਧਣ ਦੇ ਅਸਾਰ ਹਨ | ਦੱਸਣਯੋਗ ਹੈ ਕਿ ਬਲਾਕ ਸ਼ੇਰਪੁਰ ਦੇ ਕਾਤਰੋ-ਘਨੌਰੀ ਕਲਾਂ, ਰਾਮਨਗਰ ਛੰਨਾ-ਕਾਤਰੋ, ਟਿੱਬਾ-ਬੜੀ ਅਤੇ ਟਿੱਬਾ ਤੋਂ ਗੰਡੇਵਾਲ ਸੜਕਾਂ ਨੂੰ ਵੀ ਕੱਟ ਲਗਾ ਕੇ ਪਾਣੀ ਕੱਢਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਨੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਇਕੱਠੀ ਕੀਤੀ 31.20 ਲੱਖ ਰੁਪਏ ਦੀ ਰਾਸ਼ੀ ਅਗਲੀ ਖ਼ਬਰ ਉਤਸ਼ਾਹ ਨਾਲ ਮਨਾਇਆ ਗਣੇਸ਼ ਉਤਸਵ
Ad Position 24