ਤਪਾ ਮੰਡੀ, 23 ਸਤੰਬਰ (ਪ੍ਰਵੀਨ ਗਰਗ)-ਆਜ਼ਾਦ ਕਲਚਰਲ ਐਂਡ ਰਾਮ ਲੀਲ੍ਹਾ ਦੁਸਹਿਰਾ ਕਮੇਟੀ ਦੇ ਪ੍ਰਧਾਨ ਨਾਜ਼ ਸਿੰਗਲਾ ਅਤੇ ਸਮੂਹ ਮੈਂਬਰਾਂ ਤੋਂ ਰਾਮਲੀਲ੍ਹਾ ਦੇ ਸ਼ੁੱਭ ਆਰੰਭ ਤੋਂ ਪਹਿਲਾਂ ਪੰਡਤ ਰਾਕੇਸ਼ ਸ਼ਰਮਾ ਨੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਮੰਤਰਾਂ ਦਾ ਉਚਾਰਨ ਕਰ ਕੇ ਸਮੂਹ ਮੈਂਬਰਾਂ ਤੋਂ ਪੂਜਾ ਕਰਵਾਈ ਅਤੇ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਕੀਤੇ ਗਏ | ਸਮਾਗਮ ਦੇ ਮੰਚਨ ਦੀ ਆਰੰਭਤਾ ਰਾਮ-ਲੀਲ੍ਹਾ ਦੁਸਹਿਰਾ ਗਰਾਊਾਡ ਵਿਖੇ ਧੂਮਧਾਮ ਨਾਲ ਕੀਤੀ ਗਈ, ਜਿਸ ਦੀ ਪਹਿਲੀ ਨਾਈਟ ਸਰਵਣ ਕੁਮਾਰ ਦਾ ਉਦਘਾਟਨ ਸ੍ਰੀ ਗੀਤਾ ਭਵਨ ਲੰਗਰ ਕਮੇਟੀ ਸੀਨੀਅਰ ਸਿਟੀਜ਼ਨ ਮਾਸਟਰ ਪ੍ਰਸ਼ੋਤਮ ਲਾਲ, ਬਾਲ ਬਦਰਾ, ਮਾ: ਕੇਵਲ ਕਿ੍ਸ਼ਨ,ਪ੍ਰੇਮ ਭਾਰਤੀ, ਪਵਨ ਚੌਅ ਵਾਲੇ, ਪਵਨ ਢਿਲਵਾਂ, ਦਰਸ਼ਨ ਪਟਵਾਰੀ, ਦੁਰਗਾ ਦਾਸ ਆਦਿ ਨੇ ਦੀਪ ਜਲਾ ਕੇ ਕੀਤਾ, ਜਿਨ੍ਹਾਂ ਦਾ ਕਮੇਟੀ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਵਾਗਤ ਕੀਤਾ | ਕਲਾਕਾਰਾਂ ਨੇ ਰਾਮ-ਲੀਲ੍ਹਾ ਦੀ ਪਹਿਲੀ ਨਾਈਟ ਸਰਵਣ ਕੁਮਾਰ ਦਾ ਬਖ਼ੂਬੀ ਢੰਗ ਨਾਲ ਮੰਚਨ ਕੀਤਾ | ਕਮੇਟੀ ਦੇ ਪ੍ਰਧਾਨ ਨਾਜ਼ ਸਿੰਗਲਾ ਨੇ ਸਮੂਹ ਮੈਂਬਰਾਂ ਸਮੇਤ ਆਏ ਮੁੱਖ ਮਹਿਮਾਨਾਂ ਨੂੰ ਧਾਰਮਿਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਮਾਗਮ ਮੌਕੇ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਡੀ.ਐਸ.ਪੀ. ਤਪਾ ਗੁਰਬਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਮੁਖੀ ਸ਼ਰੀਫ਼ ਖ਼ਾਨ, ਸਿਟੀ ਇੰਚਾਰਜ ਕਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਮੌਜੂਦ ਸਨ | ਇਸ ਮੌਕੇ ਸਰਪ੍ਰਸਤ ਸੁਰੇਸ਼ ਚੰਦੇਲ, ਚੇਅਰਮੈਨ ਜੀਵਨ ਭੂਤ, ਵਾਇਸ ਚੇਅਰਮੈਨ ਯਾਦਵਿੰਦਰ ਰਾਣਾ, ਮੀਤ ਪ੍ਰਧਾਨ ਰਾਜੀਵ ਗੋਲਾ, ਡਾਇਰੈਕਟਰ ਰਮੇਸ਼ ਗੋਇਲ ਘੋਪਾ, ਵਿਜੇ ਸ਼ਰਮਾ ਅਤੇ ਰਮੇਸ਼ ਧੌਲਾ, ਮਿਊਜ਼ਿਕ ਡਾਇਰੈਕਟਰ ਉਮੇਸ਼ ਪਿੰਕਾ, ਪੈੱ੍ਰਸ ਸਕੱਤਰ ਪ੍ਰਵੀਨ ਘੁੰਨਸ, ਸੈਕਟਰੀ ਮਾਸਟਰ ਜਸਵੰਤ ਰਾਏ, ਸੁਸ਼ੀਲ ਭੂਤ, ਪ੍ਰਦੀਪ ਪੱਖੋ, ਮੇਸ਼ੀ ਪੱਖੋ, ਅਸ਼ੋਕ ਕੁਮਾਰ ਪੇੜਾ, ਚੰਚਲ ਕੁਮਾਰ ਰਾਜੂ, ਮਿੰਟੂ ਭੁੱਚੋ, ਪਿੰਕਾ ਅਗਰਵਾਲ, ਰਾਜੂ ਮੌੜ, ਚੁੰਨੀ ਲਾਲ ਢੀਂਗਰਾ, ਪੱਪੂ, ਵਿਜੇ ਚੰਦੇਲ, ਕੇਸ਼ਵ ਸ਼ਰਮਾ, ਗਿਰੀਰਾਜ ਸ਼ਰਮਾ, ਹਰਵਿੰਦਰ ਪਾਲ ਮਿੱਤਲ, ਵਿਜੇ ਭਾਈਰੂਪਾ, ਬਿੱਟੂ ਬਰਾੜ, ਮੰਨਾ, ਪੁਨੀਤ ਮੈਨਨ, ਸੰਜੀਵ ਮੌੜ, ਅਸ਼ੋਕ ਢਿਲਵਾਂ, ਰਿੰਕਾ ਘੁੰਨਸ, ਸ਼ੈਲੀ, ਰਾਜਨ ਕਿਰਾੜ, ਪ੍ਰਾਸ਼ੂ ਗਰਗ ਆਦਿ ਸਮੂਹ ਮੈਂਬਰ ਮੌਜੂਦ ਸਨ |