31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮਾਂ ਭਗਵਤੀ ਜਾਗਰਨ ਮੌਕੇ ਲੋੜਵੰਦ ਲੜਕੀਆਂ ਦੇ ਵਿਆਹ ਕਰਨਾ ਪੁੰਨ ਦਾ ਕੰਮ-ਸੰਤ ਰਾਜਗਿਰ

Ad Position 21
No active advertisement
ਅਜੀਤ ਡੈਸਕ 26-09-2025
ਤਪਾ ਮੰਡੀ, 23 ਸਤੰਬਰ (ਪ੍ਰਵੀਨ ਗਰਗ)-ਨਿਊ ਜੈ ਮਾਤਾ ਦਾਤੀ ਕਲੱਬ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਮਾਂ ਭਗਵਤੀ ਦਾ ਵਿਸ਼ਾਲ ਜਾਗਰਨ 9 ਅਕਤੂਬਰ ਦਿਨ ਵੀਰਵਾਰ ਨੂੰ ਮਾਤਾ ਦਾਤੀ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਇਸ ਮੌਕੇ ਸੰਤ ਰਾਜਗਿਰ ਨੇ ਸਮੁੱਚੇ ਕਲੱਬ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਮਾਂ ਭਗਵਤੀ ਜਾਗਰਨ ਮੌਕੇ ਲੋੜਵੰਦ ਲੜਕੀਆਂ ਦੇ ਵਿਆਹ ਕਰਨਾ ਬਹੁਤ ਪੁੰਨ ਦਾ ਕੰਮ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਸ ਵਿਚ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ | ਉਪਰੰਤ ਕਲੱਬ ਦੇ ਪ੍ਰਧਾਨ ਦਵਿੰਦਰ ਕੁਮਾਰ ਟੀਟੂ ਦੀਕਸ਼ਤ ਨੇ ਦੱਸਿਆ ਕਿ ਜਾਗਰਨ ਮੌਕੇ ਕਲੱਬ ਵਲੋਂ 5 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਅਤੇ ਲੋੜੀਂਦਾ ਸਮਾਨ ਵੀ ਦਿੱਤਾ ਜਾਵੇਗਾ ਅਤੇ ਜਾਗਰਨ ਮੌਕੇ ਪ੍ਰਸਿੱਧ ਭਜਨ ਗਾਇਕ ਲਵਿਸ਼ ਲਵ ਭਜਨਾਂ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕਰਨਗੇ | ਇਸ ਮੌਕੇ ਥਾਣਾ ਮੁਖੀ ਸ਼ਰੀਫ਼ ਖ਼ਾਨ ਤਪਾ, ਬਾਬਾ ਮੋਹਨ ਦਾਸ, ਡਾ: ਜਗਦੇਵ ਸਿੰਘ ਗੋਦੀ, ਡਾ: ਗੁਰਪ੍ਰੀਤ ਸਿੰਘ ਸਿੱਧੂ, ਨੰਬਰਦਾਰ ਜੁਗਰਾਜ ਸਿੰਘ, ਕਮਲ ਵਿਰਕ, ਜੀਵਨ ਅÏਜਲਾ, ਰਾਜ ਕੁਮਾਰ ਰਾਜੂ, ਗੁਰਵਿੰਦਰ ਸਰੋਏ, ਭਗਵੰਤ ਚੱਠਾ, ਕਿ੍ਸ਼ਨ ਪੂਜਾ ਜਵੈਲਰਜ਼, ਗੁਲਾਬ ਕਾਲਾ, ਵਿਸਾਖਾ ਸਿੰਘ, ਮਿਸਤਰੀ ਲੱਡੂ ਸਿੰਘ, ਜੱਸੀ ਪੰਧੇਰ, ਪੰਮੀ ਪਰਜਾਪਤ, ਗਗਨ ਸ਼ਰਮਾ, ਬਲਜੀਤ ਪਰਜਾਪਤ, ਰਾਜ ਸਿੰਘ, ਸੰਸਾਰੀ ਸ਼ਰਮਾ, ਮਹਿਮਾ ਚੱਠਾ, ਬਲਜੀਤ ਵਾਸੀ, ਰਾਜ ਸਿੰਘ, ਵਰਿੰਦਰ ਪੰਧੇਰ, ਬਿੱਕਰ ਪਰਜਾਪਤ, ਬਲਵੰਤ ਸਰੋਏ, ਗਿਆਨ ਚੰਦ, ਕਿ੍ਸ਼ਨ ਲਾਲ ਗਰਗ, ਹਰਦੀਪ ਸੇਖੋਂ, ਭੁਪਿੰਦਰ ਸਿੰਘ, ਜਗਦੇਵ ਸਿੰਘ, ਰਾਜੂ ਬੈਟਰੀਆਂ ਵਾਲਾ, ਰਮਨਦੀਪ ਸਿੰਘ ਰੰਜੂ, ਰੇਸ਼ਮ ਸਿੰਘ ਸਿੱਧੂ, ਅਜਾਇਬ ਸਿੰਘ, ਨੰਬਰਦਾਰ ਬਲਵੰਤ ਸਿੰਘ, ਕਮਲਦੀਪ ਗੋਇਲ, ਮੋਨੂ ਮੌੜ, ਸੋਨਾ ਮੌੜ, ਵਿਜੇ ਸ਼ਰਮਾ ਬੱਲੋ੍ਹ, ਮਿਸਤਰੀ ਭੁਪਿੰਦਰ ਸਿੰਘ, ਜਗਸੀਰ ਸਿੱਧੂ, ਗਗਨਦੀਪ ਮੌਲਕੀ, ਕੌਂਸਲਰ ਰਣਜੀਤ ਲਾਡੀ, ਗੌਤਮ ਬਾਂਸਲ ਆਦਿ ਪਤਵੰਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਰਾਜਨੀਤੀ ਤੋਂ ਉੱਪਰ ਉੱਠ ਕੇ ਹੜ੍ਹ ਪੀੜਤਾਂ ਦੀ ਸਹਾਇਤਾ ਕਰ ਰਹੇ ਹਨ-ਐਡਵੋਕੇਟ ਰਾਹੀ ਅਗਲੀ ਖ਼ਬਰ ਆਰੀਆਭੱਟਾ ਕਾਲਜ ਵਿਖੇ ਐਨ.ਐਸ.ਐਸ. ਫਾਊਾਡੇਸ਼ਨ ਡੇ ਮਨਾਇਆ
Ad Position 24