ਬਰਨਾਲਾ, 25 ਸਤੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਿਖੇ ਐਨ.ਐਸ.ਐਸ. ਫਾਊਾਡੇਸ਼ਨ ਡੇ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸੰਸਥਾ ਦੇ ਚੇਅਰਮੈਨ ਇੰਜੀ: ਆਰ.ਕੇ. ਗੁਪਤਾ, ਡਾਇਰੈਕਟਰ ਡਾ: ਅਜੈ ਮਿੱਤਲ, ਡੀਨ ਅਕਾਦਮਿਕ ਇੰਚਾਰਜ ਡਾ: ਭਵੇਤ ਗਰਗ, ਮੈਨੇਜਮੈਂਟ ਮੈਂਬਰ ਰਾਜੀਵ ਮੰਗਲਾ, ਸ੍ਰੀਮਾਨ ਵਿੱਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ, ਨਰੇਸ਼ ਕੁਮਾਰ ਨੇ ਐਨ.ਐਸ.ਐਸ. ਦੇ ਸਿਧਾਂਤਾਂ ਤੇ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿਚ ਸਮਾਜਿਕ ਸੇਵਾ, ਯੂਥ ਲੀਡਰਸ਼ਿਪ ਅਤੇ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ | ਮੁਕਾਬਲਿਆਂ ਵਿਚ ਸ਼ਹਨਾਜਦੀਪ ਕੌਰ ਬੀ.ਕਾਮ ਪਹਿਲਾ ਸਮੈਸਟਰ ਨੇ ਪਹਿਲਾ ਸਥਾਨ, ਮਨਵੀ ਬਾਂਸਲ ਬੀ.ਕਾਮ. ਪਹਿਲਾ ਸਮੈਸਟਰ ਨੇ ਦੂਜਾ, ਪਰਨੀਤ ਕੌਰ ਬੀ.ਕਾਮ ਤੀਜਾ ਸਮੈਸਟਰ ਨੇ ਤੀਜਾ ਸਥਾਨ ਹਾਸਲ ਕੀਤਾ | ਜੇਤੂ ਵਿਦਿਆਰਥੀਆਂ ਨੂੰ ਪ੍ਰਬੰਧਕਾਂ ਤੇ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡਿੰਪੀ ਕੌਰ ਈਵੈਂਟ ਕੋਆਰਡੀਨੇਟਰ, ਡਾ: ਜਸ਼ਨਜੋਤ, ਕਿਰਨਦੀਪ ਕੌਰ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |