28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਜਿੰਨੇ ਵਿਕਾਸ ਦੇ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਬਾਕੀ ਰਾਜਨੀਤਕ ਪਾਰਟੀਆਂ ਨੇ 10ਵਾਂ ਹਿੱਸਾ ਵੀ ਨਹੀਂ ਕੀਤੇ-ਮੀਤ ਹੇਅਰ

Ad Position 21
No active advertisement
ਅਜੀਤ ਡੈਸਕ 29-09-2025
ਧਨੌਲਾ, 28 ਸਤੰਬਰ (ਜਤਿੰਦਰ ਸਿੰਘ ਧਨੌਲਾ)-ਸਥਾਨਕ ਸੰਤ ਅਤਰ ਸਿੰਘ ਨਗਰ ਵਾਰਡ ਨੰਬਰ 4 ਵਿਖੇ ਸੀਵਰੇਜ ਪ੍ਰਣਾਲੀ ਤੇ ਇੰਟਰਲਾਕ ਟਾਈਲਾਂ ਦੇ ਕਾਰਜ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕੀਤਾ ਗਿਆ | ਇਸ ਮੌਕੇ ਸ੍ਰੀ ਮੀਤ ਹੇਅਰ ਨੇ ਕਿਹਾ ਕਿ ਆਜ਼ਾਦੀ ਉਪਰੰਤ ਦੇਸ਼ ਵਿਚ ਵੱਖ-ਵੱਖ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਰਹੀਆਂ ਪਰ ਜੋ ਵਿਕਾਸ ਕਾਰਜ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ ਹੋਏ ਹਨ ਜਾਂ ਹੋ ਰਹੇ ਹਨ ਉਨ੍ਹਾਂ ਦਾ 10ਵਾਂ ਹਿੱਸਾ ਵੀ ਪਹਿਲਾਂ ਕਦੇ ਨਹੀਂ ਹੋਇਆ | ਸੰਤ ਅਤਰ ਸਿੰਘ ਨਗਰ ਦੇ ਪ੍ਰਧਾਨ ਮਨਦੀਪ ਸਿੰਘ ਧਾਲੀਵਾਲ, ਸਰਪ੍ਰਸਤ ਰਘਵੀਰ ਸਿੰਘ ਚੰਗਾਲ ਤੇ ਲਛਮਣ ਸਿੰਘ ਮਹਿਮੀ ਨੇ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਸਾਡੇ ਮੁਹੱਲੇ ਦਾ ਵਿਕਾਸ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਅਸੀਂ ਮੀਤ ਹੇਅਰ ਦੇ ਹਮੇਸ਼ਾ ਰਿਣੀ ਰਹਾਂਗੇ ਤੇ ਉਨ੍ਹਾਂ ਦੇ ਹਰ ਹੁਕਮ 'ਤੇ ਫ਼ੁੱਲ ਚੜ੍ਹਾਉਂਦੇ ਰਹਾਂਗੇ | ਇਸ ਮੌਕੇ ਤਕਰੀਬਨ 1 ਕਰੋੜ 58 ਲੱਖ ਦੇ ਸੀਵਰੇਜ ਪ੍ਰਣਾਲੀ ਤੇ ਇੰਟਰਲਾਕ ਟਾਇਲਾਂ ਲਾਏ ਜਾਣ ਦਾ ਨੀਂਹ ਪੱਥਰ ਰੱਖਿਆ ਗਿਆ | ਮੀਤ ਹੇਅਰ ਨਾਲ ਪਹੁੰਚੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਰਾਮ ਤੀਰਥ ਮੰਨਾ, ਓ.ਐਸ.ਡੀ. ਹਸਨਪ੍ਰੀਤ ਭਾਰਦਵਾਜ, ਬਾਲ ਕਿ੍ਸ਼ਨ ਸ਼ਾਹੀ, ਬਿਕਰਮ ਸਿੰਘ ਧਨੌਲਾ, ਮੈਡਮ ਨਿਸ਼ਾ ਰਾਣੀ ਪ੍ਰਧਾਨ ਇਸਤਰੀ ਵਿੰਗ (ਆਪ) ਬਰਨਾਲਾ, ਨਗਰ ਕੌਂਸਲ ਪ੍ਰਧਾਨ ਦੇ ਸਪੁੱਤਰ ਸਾਹਿਬ ਸਿੰਘ ਸੋਢੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰ ਦਿ੍ਸ਼ਟੀ ਦੇ ਸਦਕਾ ਹੀ ਸਮੁੱਚੇ ਪੰਜਾਬ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਆਈ ਪਈ ਹੈ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ੍ਰੀ ਗੁਰਬਚਨ ਸਿੰਘ ਸਾਬਕਾ ਜੇ.ਈ. ਨੇ ਨਿਭਾਈ | ਇਸ ਮੌਕੇ ਹਰਭਜਨ ਸਿੰਘ ਗੋਗੀ, ਅਜੈਬ ਸਿੰਘ, ਸੁਖਚੈਨ ਸਿੰਘ ਚਹਿਲ, ਅਵਤਾਰ ਸਿੰਘ, ਧਰਮਿੰਦਰ ਸਿੰਘ ਨੀਟਾ, ਡਾ: ਸਰਾਜ ਘਨੌਰ ਆਦਿ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਵਿਚ ਪ੍ਰਾਪਰਟੀ ਖਰੀਦ-ਵੇਚ ਦਾ ਕੰਮ ਕਰ ਰਹੇ ਲੋਕਾਂ ਵੱਲ ਪ੍ਰਸ਼ਾਸਨ ਦਾ ਨਹੀਂ ਕੋਈ ਧਿਆਨ-ਲੋਕ ਹੋ ਰਹੇ ਨੇ ਗੁੰਮਰਾ... ਅਗਲੀ ਖ਼ਬਰ ਸੜਕ ਹਾਦਸੇ 'ਚ ਇਕ ਦੀ ਮੌਤ, ਇਕ ਗੰਭੀਰ ਜ਼ਖ਼ਮੀ
Ad Position 24