28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਬਰਨਾਲਾ ਵਿਚ ਪ੍ਰਾਪਰਟੀ ਖਰੀਦ-ਵੇਚ ਦਾ ਕੰਮ ਕਰ ਰਹੇ ਲੋਕਾਂ ਵੱਲ ਪ੍ਰਸ਼ਾਸਨ ਦਾ ਨਹੀਂ ਕੋਈ ਧਿਆਨ-ਲੋਕ ਹੋ ਰਹੇ ਨੇ ਗੁੰਮਰਾਹ

Ad Position 21
No active advertisement
ਅਜੀਤ ਡੈਸਕ 29-09-2025
ਬਰਨਾਲਾ, 28 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ਹਿਰ ਬਰਨਾਲਾ ਵਿਚ ਜਿਸ ਤੇਜ਼ੀ ਨਾਲ ਪਿਛਲੇ ਕੁੱਝ ਸਾਲਾਂ ਵਿਚ ਕਾਲੋਨੀਆਂ ਦੀ ਭਰਮਾਰ ਹੋਈ ਹੈ, ਠੀਕ ਉਸੇ ਤਰ੍ਹਾਂ ਹੀ ਸ਼ਹਿਰ ਵਿਚ ਪ੍ਰਾਪਰਟੀ ਡੀਲਰ/ਸਲਾਹਕਾਰਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਵਧ ਗਈ ਹੈ | ਭਾਵੇਂਕਿ ਸਰਕਾਰਾਂ ਵਲੋਂ ਰੀਅਲ ਅਸਟੇਟ ਉਦਯੋਗ ਜਾਂ ਕਾਰੋਬਾਰ ਸਬੰਧੀ ਕਾਨੂੰਨ, ਨਿਯਮ ਅਤੇ ਸ਼ਰਤਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ ਪ੍ਰਮੋਟਰਾਂ, ਕਾਲੋਨਾਈਜ਼ਰਾਂ ਅਤੇ ਰੀਅਲ ਅਸਟੇਟ ਏਜੰਟਾਂ ਦੁਆਰਾ ਰੀਅਲ ਅਸਟੇਟ ਸਬੰਧੀ ਲਾਇਸੰਸ ਬਣਾਉਣ ਦਾ ਪਹਿਲ ਦੇ ਆਧਾਰ 'ਤੇ ਜ਼ਿਕਰ ਕੀਤਾ ਗਿਆ ਹੈ ਤਾਂ ਜੋ ਇਹ ਕਾਰੋਬਾਰ ਕਰਨ ਵਾਲਿਆਂ ਬਾਰੇ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਪੂਰੀ ਜਾਣਕਾਰੀ ਹੋਵੇ | ਲੇਕਿਨ ਦੇਖਣ ਵਿਚ ਆ ਰਿਹਾ ਹੈ ਕਿ ਇਸ ਕਾਰੋਬਾਰ ਨਾਲ ਜੁੜੇ ਬਹੁਤ ਘੱਟ ਲੋਕ ਹੀ ਸਰਕਾਰ ਵਲੋਂ ਬਣਾਏ ਗਏ ਕਾਨੂੰਨਾਂ ਅਤੇ ਨਿਯਮਾਂ ਦੀ ਪ੍ਰਵਾਹ ਕਰ ਰਹੇ ਹਨ ਕਿਉਂਕਿ ਅਜਿਹੇ ਲੋਕਾਂ ਵੱਲ ਪ੍ਰਸ਼ਾਸਨ ਦਾ ਬਿਲਕੁਲ ਵੀ ਧਿਆਨ ਨਹੀਂ ਹੈ | ਪਰ ਬਿਨਾਂ ਲਾਇਸੰਸ ਤੋਂ ਕੰਮ ਕਰ ਰਹੇ ਲੋਕਾਂ ਦੀ ਜ਼ਿਆਦਾ ਭਰਮਾਰ ਹੋਣ ਕਾਰਨ ਹੀ ਅੱਜ ਸ਼ਹਿਰ ਬਰਨਾਲਾ ਵਿਚ ਪ੍ਰਾਪਰਟੀ ਦੇ ਭਾਅ ਅਸਮਾਨੀ ਚੜ੍ਹ ਚੁੱਕੇ ਹਨ ਅਤੇ ਪ੍ਰਾਪਰਟੀ ਦਾ ਸੱਟਾ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ | ਜਿਸ ਨਾਲ ਮੱਧ ਅਤੇ ਗ਼ਰੀਬ ਵਰਗ ਦੇ ਲੋਕਾਂ ਨੂੰ ਆਪਣਾ ਘਰ ਬਣਾਉਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਹੈ | ਜ਼ਿਕਰਯੋਗ ਹੈ ਕਿ 'ਦ ਰੀਅਲ ਅਸਟੇਟ (ਰੈਗੂਲੇਸ਼ਨ ਅਤੇ ਡਿਵੈਲਪਮੈਂਟ) ਐਕਟ 2016 ਅਨੁਸਾਰ ਕਾਲੋਨੀਆਂ ਵਿਚ ਪ੍ਰਾਪਰਟੀ ਖਰੀਦ-ਵੇਚ ਦਾ ਕਾਰੋਬਾਰ ਕਰਨ ਵਾਲਿਆਂ ਨੂੰ 'ਰੇਰਾ' ਤੋਂ ਲਾਇਸੰਸ ਲੈਣਾ ਜ਼ਰੂਰੀ ਹੈ | ਐਕਟ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਹਰੇਕ ਰੀਅਲ ਅਸਟੇਟ ਏਜੰਟ ਜੋ ਇਸ ਐਕਟ ਦੇ ਉਪਬੰਧਾਂ ਜਾਂ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਅਨੁਸਾਰ ਰਜਿਸਟਰਡ ਹੈ, ਨੂੰ ਅਥਾਰਿਟੀ ਦੁਆਰਾ ਇਕ ਰਜਿਸਟਰੇਸ਼ਨ ਨੰਬਰ ਦਿੱਤਾ ਜਾਵੇਗਾ, ਜਿਸ ਦਾ ਹਵਾਲਾ ਰੀਅਲ ਅਸਟੇਟ ਏਜੰਟ ਦੁਆਰਾ ਇਸ ਐਕਟ ਦੇ ਅਧੀਨ ਉਸ ਦੁਆਰਾ ਕੀਤੀ ਗਈ ਹਰ ਵਿੱਕਰੀ ਵਿਚ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਇਨਕਮ ਟੈਕਸ ਨੂੰ ਦੇਖਦਿਆਂ ਹਰ ਰੀਅਲ ਅਸਟੇਟ ਏਜੰਟ ਪ੍ਰਾਪਰਟੀ ਦੇ ਖਰੀਦ-ਵੇਚ ਸਬੰਧੀ ਆਪਣੀਆਂ ਕਿਤਾਬਾਂ, ਦਸਤਾਵੇਜ਼ ਅਤੇ ਰਿਕਾਰਡ ਪੂਰੀ ਤਰ੍ਹਾਂ ਮੇਨਟੇਨ ਰੱਖੇਗਾ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਵਿਚ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਤੋਂ ਸਿਰਫ਼ 11 ਰੀਅਲ ਅਸਟੇਟ ਏਜੰਟਾਂ ਵਲੋਂ ਹੀ ਲਾਇਸੰਸ ਪ੍ਰਾਪਤ ਕੀਤੇ ਗਏ ਹਨ ਪਰ ਤਾਜ਼ਾ ਅੰਕੜਿਆਂ ਅਨੁਸਾਰ ਇਨ੍ਹਾਂ ਵਿਚੋਂ ਵੀ 7 ਏਜੰਟਾਂ ਦੇ ਲਾਇਸੰਸਾਂ ਦੀ ਮਿਆਦ ਲੰਘ ਚੁੱਕੀ ਹੈ ਅਤੇ ਇਸ ਸਮੇਂ 4 ਰੀਅਲ ਅਸਟੇਟ ਏਜੰਟ ਹੀ ਕੰਮ ਕਰਨ ਦੇ ਯੋਗ ਹਨ | ਸ਼ਹਿਰ ਵਾਸੀਆਂ ਦੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਪ੍ਰਾਪਰਟੀ ਡੀਲਰ/ਸਲਾਹਕਾਰ ਵਜੋਂ ਕੰਮ ਕਰਨ ਵਾਲੇ ਲੋਕਾਂ ਸਬੰਧੀ ਪੂਰੀ ਜਾਂਚ ਕੀਤੀ ਜਾਵੇ ਅਤੇ ਜਿਨ੍ਹਾਂ ਵਲੋਂ ਆਪਣੇ ਦਫ਼ਤਰ ਬਣਾਏ ਹੋਏ ਹਨ, ਉਨ੍ਹਾਂ ਉਪਰ ਲੱਗੇ ਬੋਰਡਾਂ 'ਤੇ ਬਕਾਇਦਾ ਰੀਅਲ ਏਜੰਟ ਅਸਟੇਟ ਦਾ 'ਰੇਰਾ' ਪਾਸੋਂ ਲਿਆ ਲਾਇਸੰਸ ਨੰਬਰ ਲਿਖਿਆ ਹੋਣਾ ਜ਼ਰੂਰੀ ਕੀਤਾ ਜਾਵੇ ਤਾਂ ਜੋ ਬਿਨਾਂ ਲਾਇਸੰਸ ਤੋਂ ਕੰਮ ਕਰ ਰਹੇ ਲੋਕਾਂ ਪਾਸੋਂ ਸ਼ਹਿਰ ਵਾਸੀ ਗੁੰਮਰਾਹ ਨਾ ਹੋ ਸਕਣ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਪਿੰਡ ਮੌੜ ਨਾਭਾ ਅਤੇ ਸ਼ਹਿਣਾ ਵਿਖੇ ਕਿਸਾਨ ਮਿਲਣੀ ਅਗਲੀ ਖ਼ਬਰ ਜਿੰਨੇ ਵਿਕਾਸ ਦੇ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੇ ਬਾਕੀ ਰਾਜਨੀਤਕ ਪਾਰਟੀਆਂ ਨੇ 10ਵਾਂ ਹਿੱਸਾ ਵੀ ਨਹੀਂ ਕੀਤੇ-...
Ad Position 24