28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸ਼ਹਿਣੇ ਦੇ ਮੇਲੇ ਵਿਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ

Ad Position 21
No active advertisement
ਅਜੀਤ ਡੈਸਕ 29-09-2025
ਸ਼ਹਿਣਾ, 28 ਸਤੰਬਰ (ਸੁਰੇਸ਼ ਗੋਗੀ)-ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ਵਿਖੇ ਲੱਗਿਆ ਛਿਮਾਹੀ ਮੇਲਾ ਭਾਵੇਂ ਕਿ ਗਰਮੀ ਕਾਰਨ ਔਸਤ ਨਾਲੋਂ ਘੱਟ ਰਿਹਾ ਪਰ ਫਿਰ ਵੀ ਵੱਡੇ ਤੜਕੇ ਤੋਂ ਲੈ ਕੇ ਦੁਪਹਿਰ ਤੱਕ ਹਜ਼ਾਰਾਂ ਸ਼ਰਧਾਲੂਆਂ ਨੇ ਮੰਦਰ ਵਿਖੇ ਮਿੱਟੀ ਕੱਢ ਕੇ ਆਪਣੀ ਸੁੱਖ ਪੂਰੀ ਕੀਤੀ ਅਤੇ ਮੱਥਾ ਟੇਕਿਆ | ਵੱਡੀ ਗਿਣਤੀ ਵਿਚ ਸ਼ਰਧਾਲੂ ਬੀਤੀ ਰਾਤ ਤੋਂ ਹੀ ਮੰਦਰ ਵਿਖੇ ਠਹਿਰੇ ਹੋਏ ਸਨ | ਜਿਨ੍ਹਾਂ ਲਈ ਮੰਦਰ ਕਮੇਟੀ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ | ਥਾਂ-ਥਾਂ 'ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਪ੍ਰਸ਼ਾਦੇ ਦੇ ਲੰਗਰ ਲਾਏ ਗਏ ਸਨ | ਇਸ ਮੌਕੇ ਸੰਸਥਾਵਾਂ ਵਲੋਂ ਖ਼ੂਨਦਾਨ ਤੇ ਮੈਡੀਕਲ ਕੈਂਪ ਵੀ ਆਯੋਜਿਤ ਕੀਤੇ ਗਏ | ਮੰਦਰ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਬੀਕਾ ਨੇ ਦੱਸਿਆ ਕਿ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਵੱਖ-ਵੱਖ ਥਾਵਾਂ 'ਤੇ ਸੇਵਾਦਾਰ ਡਿਊਟੀਆਂ ਨਿਭਾਉਂਦੇ ਰਹੇ ਅਤੇ ਪੁਲਿਸ ਪ੍ਰਸ਼ਾਸਨ ਨੇ ਵੀ ਭਰਵਾਂ ਸਾਥ ਦਿੱਤਾ | ਇਸ ਮੌਕੇ ਸਰਪੰਚ ਨਾਜ਼ਮ ਸਿੰਘ, ਹਰਨੇਕ ਸਿੰਘ ਸੈਕਟਰੀ, ਜਤਿੰਦਰ ਸਿੰਘ ਖਹਿਰਾ, ਡਾ: ਅਨਿਲ ਗਰਗ, ਮੱਖਣ ਮਿੱਤਲ, ਪ੍ਰਮੋਦ ਕੁਮਾਰ ਸਿੰਗਲਾ, ਡਾ: ਗੁਰਪ੍ਰੀਤ ਸਿੰਘ ਪੀਤਾ, ਮਲਕੀਤ ਸਿੰਘ ਜਟਾਣਾ, ਬੇਅੰਤ ਸਿੰਘ ਸਰਾਂ, ਗੁਰਵਿੰਦਰ ਸਿੰਘ ਨਾਮਧਾਰੀ, ਗੁਰਪ੍ਰੀਤ ਸਿੰਘ ਗਿੱਲ, ਰਾਜਾ ਬਾਠ, ਜੈਆਦਮ ਪ੍ਰਕਾਸ਼, ਬਹਾਦਰ ਸਿੰਘ, ਸਤਨਾਮ ਸਿੰਘ ਸੱਤੀ ਆਦਿ ਤੋਂ ਇਲਾਵਾ ਹੋਰ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਵੈੱਲਫੇਅਰ ਸੰਸਥਾ ਕੈਨੇਡਾ ਨੇ ਦੋ ਪਰਿਵਾਰਾਂ ਨੂੰ ਦਿੱਤੀ ਆਰਥਿਕ ਮਦਦ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਇਨਕਲਾਬੀ ਮਾਰਚ ਕੱਢਿਆ
Ad Position 24