ਤਪਾ ਮੰਡੀ, 2 ਨਵੰਬਰ (ਪ੍ਰਵੀਨ ਗਰਗ)-ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਤਪਾ ਵਲੋਂ ਨਗਰ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਬਾਬਾ ਨਾਮਦੇਵ ਜੀ ਦੇ 755ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਨਾਮਦੇਵ ਗੁਰਦੁਆਰਾ ਸਾਹਿਬ ਤਪਾ ਵਿਖੇ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ | ਸਮਾਗਮ ਮੌਕੇ ਸੰਤ ਰਾਜਗਿਰੀ ਮਹਾਰਾਜ ਅਤੇ ਸੰਤ ਬਾਬਾ ਭਗਵਾਨ ਦਾਸ ਨੇ ਵਿਸ਼ੇਸ਼ ਤੌਰ 'ਤੇ ਆਪਣੀ ਹਾਜ਼ਰੀ ਲਵਾਈ, ਜਿਨ੍ਹਾਂ ਸਮੁੱਚੀ ਸੰਗਤ ਨੂੰ ਗੁਰੂਆਂ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮੋਗਾ ਵਲੋਂ ਸਮੁੱਚੀ ਕਮੇਟੀ ਸਮੇਤ ਆਏ ਪਤਵੰਤਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਤੇ ਆਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ | ਭੋਗ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ | ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਤਰਲੋਚਨ ਬਾਂਸਲ, ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ, ਚਰਨਜੀਤ ਪੁਰਬਾ, ਹਰਜੀਤ ਸਿੰਘ ਪੁਰਬਾ, ਜੀਵਨ ਅÏਜਲਾ, ਹਰਦੀਪ ਸਿੰਘ ਪੁਰਬਾ, ਸੁਰਜੀਤ ਸਿੰਘ ਪੁਰਬਾ, ਗੁਰਸੇਵਕ ਸਿੰਘ ਪੁਰਬਾ, ਬੇਅੰਤ ਮਾਂਗਟ, ਕਿ੍ਸ਼ਨ ਪੂਜਾ ਜਵੈਲਰਜ਼, ਸਰਬੀ ਪੰਧੇਰ, ਮਹਿਮਾ ਚੱਠਾ, ਡਾ: ਜਗਦੇਵ ਸਿੰਘ ਸਿੱਧੂ, ਡਾ: ਜਗਦੇਵ ਸਿੰਘ ਗੋਦੀ, ਗੁਰਜੰਟ ਸਿੰਘ ਪੁਰਬਾ, ਮਾਸਟਰ ਗਜਿੰਦਰ ਸਿੰਘ, ਬਿੱਕਰ ਸਿੰਘ ਪਰਜਾਪਤ, ਮਹੰਤ ਬੁੱਕਣ ਦਾਸ, ਅਸ਼ੋਕ ਮਿੱਤਲ, ਵਿਨੋਦ ਬਦਰਾ, ਵਰਿੰਦਰ ਪੰਧੇਰ, ਭਗਵੰਤ ਚੱਠਾ, ਸੁਖਪਾਲ ਸਿੰਘ ਪੁਰਬਾ, ਗੁਰਪ੍ਰੀਤ ਸਿੰਘ ਪੁਰਬਾ, ਗ੍ਰੰਥੀ ਗੇਜਾ ਸਿੰਘ, ਜਗਤਾਰ ਸਿੰਘ ਜੇਠੂਕੇ, ਹਰਦੇਵ ਸਿੰਘ ਮਿਸਤਰੀ, ਮਿੰਟੂ ਸ਼ਰਮਾ, ਕੁਲਵਿੰਦਰ ਸਿੰਘ ਭੁੱਲਰ, ਬਲਦੇਵ ਸਿੰਘ ਫ਼ੌਜੀ, ਕੌਰ ਸਿੰਘ ਆਰੇ ਵਾਲੇ, ਕਾਲਾ ਪੁਰਬਾ, ਸੋਨੂੰ ਮਾਂਗਟ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਰਾਜਸਥਾਨੀ, ਹਰਜਿੰਦਰ ਸਿੰਘ ਪਾਲੀ ਦਰਾਜ਼, ਜਰਨੈਲ ਸਿੰਘ ਗਿੱਲ, ਸੁਖਵਿੰਦਰ ਸਿੰਘ, ਬਲਵੰਤ ਸਰੋਏ, ਹਰਦੀਪ ਸੇਖੋਂ, ਬਲਦੇਵ ਸਿੰਘ ਹਲਵਾਈ, ਗੁਰਜੀਤ ਸਿੰਘ ਭੁੱਲਰ, ਗੁਰਦੀਪ ਸਿੰਘ, ਲੱਡੂ ਮਿਸਤਰੀ, ਕਰਮਜੀਤ ਸਿੰਘ, ਰਣਜੀਤ ਸਿੰਘ, ਦਵਿੰਦਰ ਦੀਕਸ਼ਤ ਟੀਟੂ, ਜਗਦੇਵ ਸਿੰਘ ਗੋਦੀ, ਗਗਨਦੀਪ ਪੁਰਬਾ, ਜਥੇਦਾਰ ਜੁਗਰਾਜ ਸਿੰਘ, ਜੱਸੀ ਚੱਠਾ, ਜੀਤ ਸਿੰਘ ਆਦਿ ਮੌਜੂਦ ਸਨ |
ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਦੇ 755ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ
ਅਜੀਤ ਡੈਸਕ
03-11-2025