ਸ਼ਹਿਣਾ, 2 ਨਵੰਬਰ (ਸੁਰੇਸ਼ ਗੋਗੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਦੀ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜਿਸ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਨੇ ਕੀਤੀ | ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ | ਭਾਈ ਧਿਆਨ ਸਿੰਘ ਸ਼ਹਿਣਾ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ | ਭਾਈ ਗੁਰਜੀਤ ਸਿੰਘ ਐਮ.ਏ. ਦੇ ਢਾਡੀ ਜਥੇ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਢਾਡੀ ਰੰਗ ਪੇਸ਼ ਕੀਤੇ ਗਏ | ਗਤਕਾ ਪਾਰਟੀ ਤੋਂ ਇਲਾਵਾ ਫ਼ੌਜੀ ਬੈਂਡ ਨੇ ਵੀ ਰੰਗ ਬੰਨਿ੍ਹਆ | ਨਗਰ ਕੀਰਤਨ ਦਾ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ, ਗੁਰਦੁਆਰਾ ਤਿ੍ਵੈਣੀ ਸਾਹਿਬ, ਪੱਤੀ ਬੱਠਾ ਭੋਲੀਆ, ਗਿੱਲ ਦਹੂਰੀ, ਮੱੁਖ ਬੱਸ ਅੱਡਾ, ੳੱੁਪਲ ਪੱਤੀ, ਪੱਖੋ ਬਸਤੀ ਆਦਿ ਥਾਵਾਂ 'ਤੇ ਪੜਾਅ ਕੀਤੇ ਗਏ ਅਤੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜੀਤ ਸਿੰਘ ਖਹਿਰਾ, ਮੁੱਖ ਸੇਵਾਦਾਰ ਬਾਬਾ ਨਗਿੰਦਰ ਸਿੰਘ ਖਾਲਸਾ, ਹੈੱਡ ਗ੍ਰੰਥੀ ਨਿਰਮਲ ਸਿੰਘ ਖਾਲਸਾ, ਜਥੇਦਾਰ ਜਰਨੈਲ ਸਿੰਘ ਸੇਖੋਂ, ਮਾ: ਬਲਦੇਵ ਸਿੰਘ, ਗੁਰਜੰਟ ਸਿੰਘ ਬਦਰੇ ਵਾਲਾ, ਸੂਬੇਦਾਰ ਬਲਵਿੰਦਰ ਸਿੰਘ ਬਾਵਾ, ਸਰਪੰਚ ਨਾਜ਼ਮ ਸਿੰਘ ਫ਼ੌਜੀ, ਜਤਿੰਦਰ ਸਿੰਘ ਖਹਿਰਾ ਸਾਬਕਾ ਸਰਪੰਚ, ਦਰਸ਼ਨ ਸਿੰਘ ਗਿੱਲ, ਸੁਖਵਿੰਦਰ ਸਿੰਘ ਧਾਲੀਵਾਲ, ਰੂਪ ਸਿੰਘ ਢਿੱਲੋਂ, ਮਲਕੀਤ ਸਿੰਘ ਜਟਾਣਾ, ਸੁਖਵਿੰਦਰ ਸਿੰਘ ਪੱਪੂ, ਦਰਸ਼ਨ ਸਿੰਘ ਸਿੱਧੂ, ਸੁਖਦੇਵ ਸਿੰਘ ਝੋਰੜ, ਗੁਰਮੇਲ ਸਿੰਘ ਝੱਲੀ, ਗੁਰਪ੍ਰੀਤ ਸਿੰਘ ਗਿੱਲ, ਅੰਗਰੇਜ਼ ਸਿੰਘ ਜੱਸਲ, ਬਿੱਟੂ ਜੱਸਲ, ਡਾ: ਨਛੱਤਰ ਸਿੰਘ ਸੰਧੂ, ਡਾ: ਰਘੁਵੀਰ ਸਿੰਘ ਸਰੰਦੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਸਿੱਖ ਸੰਗਤਾਂ ਵੀ ਹਾਜਰ ਸਨ |