19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪਿੰਡ ਜਗਜੀਤਪੁਰਾ ਵਿਖੇ ਅੱਗ ਬੁਝਾਉਣ ਆਈ ਗੱਡੀ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਘਿਰਾਓ

Ad Position 21
No active advertisement
ਅਜੀਤ ਡੈਸਕ 03-11-2025
ਸ਼ਹਿਣਾ, 2 ਨਵੰਬਰ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਵਿਖੇ ਕਿਸਾਨਾਂ ਵਲੋਂ ਪਰਾਲੀ ਦੇ ਖੇਤ ਨੂੰ ਲਾਈ ਗਈ ਅੱਗ ਬੁਝਾਉਣ ਲਈ ਆਈ ਫਾਇਰ ਬਿ੍ਗੇਡ ਗੱਡੀ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਵਰਕਰਾਂ ਨੇ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ | ਕਿਸਾਨ ਜਥੇਬੰਦੀ ਦੇ ਆਗੂ ਦਰਸ਼ਨ ਸਿੰਘ ਚੀਮਾ ਅਤੇ ਕਾਲਾ ਸਿੱਧੂ ਨੇ ਕਿਹਾ ਕਿ ਸਰਕਾਰ ਇਕ ਪਾਸੇ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕਣ ਲਈ ਸਖ਼ਤੀ ਵਰਤ ਰਹੀ ਹੈ, ਦੂਜੇ ਪਾਸੇ ਪਰਾਲੀ ਦੇ ਪ੍ਰਬੰਧ ਲਈ ਕੋਈ ਮਸ਼ੀਨਰੀ ਪੂਰੀ ਨਹੀਂ ਦਿੱਤੀ ਗਈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਪਰਾਲੀ ਦੇ ਬੇਲਰ ਅਤੇ ਹੋਰ ਮਸ਼ੀਨ ਚਲਾਉਣ ਵਾਲਿਆਂ ਨੇ ਰੇਟ ਵਧਾ ਦਿੱਤੇ ਹਨ | ਦੂਜੇ ਪਾਸੇ ਕਣਕ ਦੀ ਬਿਜਾਈ ਪਛੜ ਜਾਣ ਦੇ ਡਰ ਤੋਂ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਅੱਗ ਨਹੀਂ ਲਾਉਣ ਦਿੰਦੀ ਤਾਂ ਕਿਸਾਨਾਂ ਦੇ ਖੇਤਾਂ ਵਿਚੋਂ ਮੁਫ਼ਤ ਵਿਚ ਪਰਾਲੀ ਚੁੱਕ ਲਵੇ | ਕਿਸਾਨ ਮੁਫ਼ਤ ਵਿਚ ਵੀ ਪਰਾਲੀ ਦੇਣ ਨੂੰ ਤਿਆਰ ਹਨ | ਇਸ ਮੌਕੇ ਡੀ.ਐਸ.ਪੀ. ਗੁਰਵਿੰਦਰ ਸਿੰਘ ਤਪਾ ਅਤੇ ਥਾਣਾ ਮੁਖੀ ਗੁਰਮੰਦਰ ਸਿੰਘ ਕਿਸਾਨਾਂ ਨੂੰ ਸਮਝਾਉਣ ਲਈ ਪਹੁੰਚੇ, ਪਰ ਕਿਸਾਨਾਂ ਵਲੋਂ ਰੱਖੀਆਂ ਸ਼ਰਤਾਂ ਅਨੁਸਾਰ ਮਾਮਲਾ ਕਿਸੇ ਤਣ ਪੱਤਣ ਨਹੀਂ ਸੀ ਲੱਗ ਸਕਿਆ | ਜਿਸ ਕਾਰਨ ਸ਼ਾਮ ਤੱਕ ਘਿਰਾਓ ਜਾਰੀ ਰਿਹਾ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਜਗਤਾਰ ਸਿੰਘ, ਮਹਿੰਗਾ ਸਿੰਘ, ਦਰਸ਼ਨ ਸਿੰਘ ਜ਼ਿਲ੍ਹਾ ਪ੍ਰਧਾਨ, ਸੁਖਦੇਵ ਸਿੰਘ, ਗੁਰਮੇਲ ਸਿੰਘ, ਲੀਲਾ ਸਿੰਘ, ਸਤਨਾਮ ਸਿੰਘ, ਬਾਰਾ ਸਿੰਘ, ਹੈਪੀ ਸਿੰਘ, ਸੀਰਾ ਸਿੰਘ, ਰਣਜੀਤ ਸਿੰਘ, ਜਗਤਾਰ ਸਿੰਘ ਢਿੱਲਵਾਂ, ਕਮਲਜੀਤ ਸਿੰਘ, ਗੁਰਸੇਵਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਬਰਨਾਲਾ 'ਚ 10 ਵੱਡੇ ਬੇਲਰਾਂ ਨੇ ਕੀਤਾ ਕੰਮ ਸ਼ੁਰੂ, ਇਕ ਦਿਨ 'ਚ 300 ਤੋਂ 400 ਏਕੜ ਜ਼ਮੀ... ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ <br/>
Ad Position 24