ਟੱਲੇਵਾਲ, 3 ਨਵੰਬਰ (ਸੋਨੀ ਚੀਮਾ)-ਐੱਸ.ਆਈ. ਮਲਕੀਤ ਸਿੰਘ ਢਿੱਲੋਂ ਨੂੰ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਪੁਲਿਸ ਵਿਭਾਗ ਵਲੋਂ ਪਦਉੱਨਤ ਕਰ ਕੇ ਇੰਸਪੈਕਟਰ ਬਣਾ ਦਿੱਤਾ ਗਿਆ ਹੈ | ਜਿਸ ਤਹਿਤ ਐੱਸ.ਐੱਸ.ਪੀ ਬਰਨਾਲਾ ਸਰਫ਼ਰਾਜ਼ ਆਲਮ ਤੇ ਐੱਸ.ਪੀ. (ਐਚ.) ਸੋਹਣ ਲਾਲ ਨੇ ਤਰੱਕੀ ਦੇ ਸਟਾਰ ਲਾਏ ਤੇ ਮਲਕੀਤ ਸਿੰਘ ਨੂੰ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਮਲਕੀਤ ਸਿੰਘ ਵਲੋਂ ਪੁਲਿਸ ਵਿਭਾਗ 'ਚ ਬਹੁਤ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ, ਜਿਸ ਨੂੰ ਦੇਖਦੇ ਹੋਏ ਵਿਭਾਗ ਵਲੋਂ ਮਲਕੀਤ ਸਿੰਘ ਨੂੰ ਤਰੱਕੀ ਦਿੱਤੀ ਗਈ ਹੈ | ਸਬ-ਇੰਸਪੈਕਟਰ ਮਲਕੀਤ ਸਿੰਘ ਨੇ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਥਾਣਿਆਂ ਅਤੇ ਚੌਕੀਆਂ ਵਿਚ ਡਿਊਟੀ ਨਿਭਾ ਚੁੱਕੇ ਹਨ | ਅੱਜ ਕੱਲ੍ਹ ਮਲਕੀਤ ਸਿੰਘ ਟੱਲੇਵਾਲ ਵਿਖੇ ਡਿਊਟੀ ਨਿਭਾ ਰਹੇ ਹਨ | ਇਸ ਮੌਕੇ ਨਵੇਂ ਪਦਉੱਨਤ ਹੋਏ ਮਲਕੀਤ ਸਿੰਘ ਨੇ ਐੱਸ.ਐੱਸ.ਪੀ ਸਰਫ਼ਰਾਜ਼ ਆਲਮ, ਐੱਸ.ਪੀ.(ਐਚ) ਸੋਹਣ ਲਾਲ ਅਤੇ ਡੀ.ਏ ਦਿਲਪ੍ਰੀਤ ਸਿੰਘ ਸਮੇਤ ਸਮੂਹ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ |