31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਭੋਤਨਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਹੋਈ ਇਕੱਤਰਤਾ <br/>

Ad Position 21
No active advertisement
ਭੋਤਨਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਜਥੇਬੰਦੀ ਵਿਚ ਸ਼ਾਮਿਲ ਹੋਏ ਕਿਸਾਨਾਂ ਦੇ ਬੈਜ ਲਗਾਉਂਦੇ ਹੋਏ | ਤਸਵੀਰ : ਸੋਨੀ ਚੀਮਾ <br/> 23-11-2025
ਟੱਲੇਵਾਲ, 22 ਨਵੰਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਭੋਤਨਾ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ (ਕਾਲਾ) ਦੀ ਅਗਵਾਈ ਹੇਠ ਭਰਵੀਂ ਇਕੱਤਰਤਾ ਕੀਤੀ ਗਈ | ਇਸ ਦੌਰਾਨ ਜਿੱਥੇ ਕਿਸਾਨੀ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਉੱਥੇ ਇਕ ਵਾਰ ਫਿਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪਿੰਡ ਇਕਾਈ ਭੋਤਨਾ ਵਿਚ 40 ਕਿਸਾਨ ਕੌਰ ਸਿੰਘ ਜੈਦ, ਦੇਵ ਸਿੰਘ, ਸੰਤਾ ਸਿੰਘ, ਗੁਰਦੀਪ ਸਿੰਘ ਰਾਣੂ, ਪਾਲ ਸਿੰਘ ਥਾਣੇਦਾਰ, ਜਗਰਾਜ ਸਿੰਘ ਜੈਦ, ਹਾਕਮ ਸਿੰਘ, ਗੁਰਮੇਲ ਸਿੰਘ, ਮੰਦਰ ਸਿੰਘ ਸਾਬਕਾ ਪੰਚ, ਗੁਰਜੰਟ ਸਿੰਘ, ਦਰਸ਼ਨ ਸਿੰਘ ਜੈਦ, ਰੂਪ ਸਿੰਘ ਜੈਦ, ਅਮਰੀਕ ਸਿੰਘ ਮੱਲਕਾ, ਗੁਰਚੇਤਨ ਸਿੰਘ, ਤਾਰ ਸਿੰਘ, ਕਰਮਜੀਤ ਸਿੰਘ, ਬੰਤ ਸਿੰਘ, ਬਲੌਰ ਸਿੰਘ ਸਾਬਕਾ ਮੈਂਬਰ, ਹਮੀਰ ਸਿੰਘ, ਬਾਰਾ ਸਿੰਘ, ਬਹਾਦਰ ਸਿੰਘ, ਗੁਰਦੀਪ ਦਾਸ, ਤੇਜਿੰਦਰ ਸਿੰਘ ਆਦਿ ਕਿਸਾਨ ਸ਼ਾਮਿਲ ਹੋਏ, ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ, ਜ਼ਿਲ੍ਹਾ ਮੀਤ ਪ੍ਰਧਾਨ ਰੂਪ ਸਿੰਘ ਢਿੱਲਵਾ, ਬਲਾਕ ਸਕੱਤਰ ਜਰਨਲ ਰੁਪਿੰਦਰ ਸਿੰਘ ਭਿੰਦਾ ਨੇ ਬੈਜ ਲਾ ਕੇ ਜਥੇਬੰਦੀ ਵਿਚ ਸ਼ਾਮਿਲ ਕੀਤਾ ਗਿਆ | ਇਸ ਮੌਕੇ ਕਿਸਾਨਾਂ ਦਾ ਇਕਾਈ ਪ੍ਰਧਾਨ ਭੋਤਨਾ ਰਣਜੀਤ ਸਿੰਘ ਸਿੱਧੂ ਵਲੋਂ ਸਵਾਗਤ ਕੀਤਾ ਗਿਆ | ਕਿਸਾਨ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਅਤੇ ਰੁਪਿੰਦਰ ਸਿੰਘ ਭਿੰਦਾ ਘਟੌੜਾ ਨੇ ਕਿਹਾ ਕਿ ਰਹਿੰਦੇ ਪਿੰਡਾਂ ਵਿਚ ਜਲਦੀ ਇਕਾਈਆਂ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਅਤੇ 26 ਨਵੰਬਰ ਨੂੰ ਚੰਡੀਗੜ੍ਹ 34 ਸੈਕਟਰ ਵਿਚ ਦਿੱਤੇ ਜਾਣ ਵਾਲੇ ਧਰਨੇ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਦਿੱਲੀ ਮੋਰਚੇ ਦੀ ਪੰਜਵੀਂ ਵਰ੍ਹੇਗੰਢ ਨੂੰ ਸਮਰਪਿਤ ਇਸ ਧਰਨੇ ਦਾ ਮਕਸਦ ਕੇਂਦਰ ਸਰਕਾਰ ਵਲੋਂ ਕੀਤੇ ਵਾਅਦਿਆਂ ਦੀ ਨਿਰੰਤਰ ਉਲੰਘਣਾ ਅਤੇ ਪੰਜਾਬ ਸਰਕਾਰ ਵਲੋਂ ਕਿਸਾਨ ਵਿਰੋਧੀ ਕਦਮਾਂ ਦਾ ਵਿਰੋਧ ਕਰਨਾ ਹੈ | ਇਸ ਮੌਕੇ ਜਗਸੀਰ ਸਿੰਘ ਖ਼ਜ਼ਾਨਚੀ ਭੋਤਨਾ, ਪ੍ਰਭਜੋਤ ਸਿੰਘ ਸਿੱਧੂ ਸ਼ਹਿਣਾ ਇਕਾਈ ਮੀਤ ਪ੍ਰਧਾਨ, ਸਤਿਨਾਮ ਸਿੰਘ ਸੱਤੀ, ਜਗਤਾਰ ਸਿੰਘ ਝੱਜ, ਸਵਰਨਜੀਤ ਸਿੰਘ ਸਾਬਕਾ ਪੰਚ, ਗੁਰਜੰਟ ਸਿੰਘ ਬਦਰੇਵਾਲਾ, ਕੁਲਵੰਤ ਸਿੰਘ ਚੂੰਘਾ, ਰਾਜਾ ਸਿੰਘ ਮੌੜ, ਹਰਬੰਸ ਸਿੰਘ ਨੰਬਰਦਾਰ, ਹਰਜੀਤ ਸਿੰਘ ਖਹਿਰਾ, ਇਕਾਈ ਮੱਲੀਆ ਦਾ ਪ੍ਰਧਾਨ ਬੂਟਾ ਸਿੰਘ ਮੱਲੀ, ਰਾਮ ਸਿੰਘ ਖ਼ਾਲਸਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁ: ਕਾਹਨੇਕੇ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਸ਼ਹੀਦਾਂ ਦੀ 350 ਸਾਲਾ ਸ਼ਤਾਬਦੀ ਮਨਾਈ <br/> ਅਗਲੀ ਖ਼ਬਰ ਹਲਕਾ ਮਹਿਲ ਕਲਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪੁੱਜਣਗੀਆਂ-ਵਿਧਾਇਕ ਕੁਲਵੰਤ ਸਿੰਘ ਪੰਡੋਰੀ <br...
Ad Position 24