23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਨਸ਼ਾ ਕਰਦੇ ਦੋ ਜਣੇ ਪੁਲਿਸ ਵਲੋਂ ਕਾਬੂ

Ad Position 21
No active advertisement
ਅਜੀਤ ਡੈਸਕ 24-11-2025
ਬਰਨਾਲਾ, 23 ਨਵੰਬਰ (ਰਾਜ ਪਨੇਸਰ)-ਸਥਾਨਕ ਪ੍ਰੇਮ ਪ੍ਰਧਾਨ ਮਾਰਕੀਟ ਨਜ਼ਦੀਕ ਨਸ਼ਾ ਕਰ ਰਹੇ ਦੋ ਵਿਅਕਤੀਆਂ ਨੂੰ ਇਕ ਲਾਈਟਰ, ਇਕ ਪੰਨੀ, 10 ਰੁਪਏ ਦੇ ਨੋਟ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਅੰਦਰ ਨਸ਼ਾ ਕਰਨ ਵਾਲੇ ਤੇ ਵੇਚਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਪ੍ਰੇਮ ਪ੍ਰਧਾਨ ਮਾਰਕੀਟ ਨਜ਼ਦੀਕ ਪਾਰਕ ਵਿਚ ਪਰਮਜੀਤ ਸਿੰਘ ਅਤੇ ਸੁਰਿੰਦਰ ਸਿੰਘ ਵਾਸੀ ਉਪਲੀ ਬੈਠੇ ਨਸ਼ਾ ਕਰ ਰਹੇ ਹਨ | ਪੂਰੀ ਟੀਮ ਸਮੇਤ ਛਾਪੇਮਾਰੀ ਕਰਦਿਆਂ ਦੋਵੇਂ ਜਣਿਆ ਨੂੰ ਇਕ ਲਾਈਟਰ, ਇਕ ਪੰਨੀ, 10 ਰੁਪਏ ਦੇ ਨੋਟ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਦੇ ਤਫ਼ਤੀਸ਼ੀ ਹੌਲਦਾਰ ਜਗਪਿੰਦਰ ਸਿੰਘ ਹਨ |
Ad Position 22
No active advertisement
ਪਿਛਲੀ ਖ਼ਬਰ ਏ.ਐੱਸ.ਆਈ. ਬਲਵਿੰਦਰ ਕੁਮਾਰ ਨੇ ਬੱਸ ਸਟੈਂਡ ਚੌਕੀ ਦਾ ਚਾਰਜ ਸੰਭਾਲਿਆ <br/> ਅਗਲੀ ਖ਼ਬਰ ਬੱਚੇ ਖੇਡਾਂ ਖੇਡ ਕੇ ਆਪਣਾ ਤੇ ਦੇਸ਼ ਦਾ ਭਵਿੱਖ ਸੰਵਾਰ ਸਕਦੇ ਹਨ-ਡੀ.ਐੱਸ.ਪੀ. ਗੁਰਬਿੰਦਰ ਸਿੰਘ
Ad Position 24