23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਐਡਵੋਕੇਟ ਐਚ.ਐਸ. ਫੂਲਕਾ ਨੇ ਪਬਲਿਕ ਸਟੇਡੀਅਮ ਭਦੌੜ ਦਾ ਕੀਤਾ ਵਿਸ਼ੇਸ਼ ਦੌਰਾ ਖਿਡਾਰੀਆਂ ਨੇ ਸਹੂਲਤਾਂ ਦਾ ਮੁੱਦਾ ਉਠਾਇਆ

ਭਦੌੜ, 23 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਸਬਾ ਭਦੌੜ ਦੇ ਵਸਨੀਕ ਸੁਪਰੀਮ ਕੋਰਟ ਦੇ ਸੀਨੀ: ਐਡਵੋਕੇਟ ਅਤੇ ਭਾਜਪਾ ਦੇ ਸੀਨੀਅਰ ਆਗੂ ਐਚ. ਐਸ.

Ad Position 21
No active advertisement
ਖਿਡਾਰੀਆਂ ਨੇ ਸਹੂਲਤਾਂ ਦਾ ਮੁੱਦਾ ਉਠਾਇਆ 24-09-2026
ਭਦੌੜ, 23 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਸਬਾ ਭਦੌੜ ਦੇ ਵਸਨੀਕ ਸੁਪਰੀਮ ਕੋਰਟ ਦੇ ਸੀਨੀ: ਐਡਵੋਕੇਟ ਅਤੇ ਭਾਜਪਾ ਦੇ ਸੀਨੀਅਰ ਆਗੂ ਐਚ.ਐਸ. ਫੂਲਕਾ ਵਲੋਂ ਭਦੌੜ ਦੇ ਪਬਲਿਕ ਸਟੇਡੀਅਮ ਦਾ ਵਿਸ਼ੇਸ਼ ਦੌਰਾ ਕਰ ਕੇ ਸਟੇਡੀਅਮ ’ਚ ਅਭਿਆਸ ਕਰ ਰਹੇ ਖਿਡਾਰੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਅਤੇ ਖੇਡ ਸਹੂਲਤਾਂ ਸੰਬੰਧੀ ਜਾਣਕਾਰੀ ਹਾਸਿਲ ਕੀਤੀ । ਇਸ ਸਮੇਂ ਅਥਲੈਟਿਕਸ ਵਿਚੋਂ ਨੈਸ਼ਨਲ ਜੇਤੂ ਤਸਨੀਮ ਕੌਰ, ਅਰਸ਼ਦੀਪ ਕੌਰ ਸਟੇਟ ਗੋਲਡ ਮੈਡਲ ਜੇਤੂ ਅਤੇ ਮਨਜੋਤ ਸਿੰਘ ਨੈਸ਼ਨਲ ਪੱਧਰ ਕਾਂਸੀ ਤਗਮਾ ਜੇਤੂ ਖਿਡਾਰੀਆਂ ਸਮੇਤ ਹੋਰ ਖਿਡਾਰੀਆਂ ਨੇ ਫੂਲਕਾ ਨੂੰ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਸਟੇਡੀਅਮ ਵਿਚ ਅਭਿਆਸ ਕਰ ਰਹੇ ਹਨ, ਪਰ ਇੱਥੇ ਮਿਆਰੀ ਟਰੈਕ ਨਾ ਹੋਣ ਕਾਰਨ ਉਨ੍ਹਾਂ ਦੀ ਤਿਆਰੀ ਪ੍ਰਭਾਵਿਤ ਹੋ ਰਹੀ ਹੈ ਤੇ ਸਾਨੂੰ ਮਹੀਨੇ ਵਿਚ 6 ਤੋਂ 7 ਦਿਨ ਸਿੰਥੈਟਿਕ ਟਰੈਕ ਉੱਪਰ ਮਿਹਨਤ ਕਰਨ ਲਈ ਸੰਗਰੂਰ ਵਿਖੇ ਜਾਣਾ ਪੈਂਦਾ ਹੈ, ਜਿਸ ਕਰ ਕੇ ਇੱਥੇ ਖਿਡਾਰੀਆਂ ਗਿਣਤੀ ਨੂੰ ਦੇਖਦੇ ਹੋਏ ਸਿੰਥੈਟਿਕ ਟਰੈਕ ਜਾਂ ਸੈਂਡਰ ਟਰੈਕ ਦੀ ਸਖ਼ਤ ਲੋੜ ਹੈ, ਤਾਂ ਜੋ ਅਸੀਂ ਉੱਚ ਪੱਧਰੀ ਤਿਆਰੀ ਬਿਹਤਰ ਢੰਗ ਨਾਲ ਕਰ ਸਕੀਏ। ਸਟੇਡੀਅਮ ਦੇ ਪ੍ਰਬੰਧਕਾਂ ਨੇ ਐਚ.ਐਸ. ਫੂਲਕਾ ਨੂੰ ਦੱਸਿਆ ਕਿ ਇੱਥੇ ਰੋਜ਼ਾਨਾ ਭਦੌੜ ਸਮੇਤ ਲਾਗਲੇ 12 ਪਿੰਡਾਂ ਦੇ 300 ਤੋਂ 400 ਨੌਜਵਾਨ ਲੜਕੇ-ਲੜਕੀਆਂ ਸਵੇਰੇ ਅਤੇ ਸ਼ਾਮ ਨੂੰ ਵੱਖ-ਵੱਖ ਖੇਡਾਂ ਦੀ ਪ੍ਰੈਕਟਿਸ ਕਰਨ ਲਈ ਪਹੁੰਚਦੇ ਹਨ, ਪਰ ਖੇਡ ਮੈਦਾਨ ਸਹੂਲਤਾਂ ਤੋਂ ਅਧੂਰੇ ਹੋਣ ਕਾਰਨ ਉਨ੍ਹਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਚ.ਐਸ. ਫੂਲਕਾ ਨੇ ਖਿਡਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਕੇਂਦਰ ਦੇ ਖੇਡ ਮੰਤਰੀ ਨਾਲ ਮੁਲਾਕਾਤ ਕਰ ਕੇ ਭਦੌੜ ਦੇ ਪਬਲਿਕ ਸਟੇਡੀਅਮ ਨਾਲ ਸੰਬੰਧਿਤ ਘਾਟਾਂ ਅਤੇ ਖੇਡ ਸਹੂਲਤਾਂ ਦਾ ਮੁੱਦਾ ਉਠਾਉਣਗੇ । ਇਸ ਦੌਰਾਨ ਸਟੇਡੀਅਮ ਦੇ ਪ੍ਰਬੰਧਕਾਂ ਵਲੋਂ ਐਚ.ਐਸ. ਫੂਲਕਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਵੀ ਕੀਤਾ ਗਿਆ ਤੇ ਉੱਭਰ ਰਹੇ ਸਾਹਿਤਕਾਰ ਕੇਵਲ ਕ੍ਰਾਂਤੀ ਵਲੋਂ ਉਨ੍ਹਾਂ ਨੂੰ ਆਪਣੀ ਕਿਤਾਬ ਵੀ ਭੇਟ ਕੀਤੀ ਗਈ। ਇਸ ਸਮੇਂ ਕੋਚ ਬਖ਼ਸ਼ੀਸ਼ ਸਿੰਘ ਧਾਲੀਵਾਲ, ਅਭੈ ਕੁਮਾਰ ਗਰਗ, ਕੌਂਸਲਰ ਨੇ ਬਲਜੀਤ ਸਿੰਘ ਹਨੀ, ਕੋਚ ਹਰਭਜਨ ਸਿੰਘ ਫ਼ੌਜੀ, ਰਵਿੰਦਰ ਰਵੀ ਬੈਂਸ, ਗੁਰਚਰਨ ਸਿੰਘ ਧਾਲੀਵਾਲ, ਨਾਹਰ ਸਿੰਘ ਔਲਖ, ਜਗਸੀਰ ਸਿੰਘ ਜੱਗੀ, ਲਖਵੀਰ ਸਿੰਘ ਬੱਬੂ, ਅਤੇ ਭੋਲਾ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੀਵਾਨੇ ਖਾਟੂ ਵਾਲੇ ਸੇਵਾ ਮੰਡਲ ਵਲੋਂ 21ਵੀਂ ਚੌਂਕੀ ਕਰਵਾਈ ਅਗਲੀ ਖ਼ਬਰ ਜ਼ਮਾਨਤ ’ਤੇ ਜਮ੍ਹਾਂ ਪਾਸਪੋਰਟ ਦਾ ਨਵੀਨੀਕਰਨ ਕਰਵਾਉਣ ਤੋਂ ਨਹੀਂ ਰੋਕਿਆ ਜਾ ਸਕਦਾ - ਹਾਈ ਕੋਰਟ
Ad Position 24