ਮਹਿਲ ਕਲਾਂ, 23 ਨਵੰਬਰ (ਤਰਸੇਮ ਸਿੰਘ ਗਹਿਲ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ 5 ਕਰੋੜ 10 ਲੱਖ ਰੁਪਏ ਦੀ ਲਾਗਤ ਨਾਲ 20 ਪਿੰਡਾਂ ਵਿਚ ਨਵੇਂ ਉਸਾਰੇ ਜਾ ਰਹੇ ਖੇਡ ਸਟੇਡੀਅਮਾਂ ਦਾ ਕੰਮ ਗ੍ਰਾਮ ਪੰਚਾਇਤਾਂ ਨੂੰ ਦੇਣ ਦੀ ਬਜਾਏ ਪੰਚਾਇਤੀ ਰਾਜ ਲੋਕ ਨਿਰਮਾਣ ਨੂੰ ਸੌਂਪਣ ਤੋਂ ਬਾਅਦ ਹੁਣ ਪੀ.ਐਮ. 26 ਰੰਗਲਾ ਪੰਜਾਬ ਵਿਕਾਸ ਸਕੀਮ ਅਧੀਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਖ-ਵੱਖ 44 ਪਿੰਡਾਂ ਦੇ ਵਿਕਾਸ ਕਾਰਜਾਂ ਦਾ ਕੰਮ ਪੰਚਾਇਤਾਂ ਤੋਂ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ | ਕਰੀਬ 2 ਕਰੋੜ 51 ਲੱਖ ਦੀ ਲਾਗਤ ਨਾਲ ਹੋਣ ਵਾਲੇ ਇਨ੍ਹਾਂ ਪਿੰਡਾਂ ਵੱਖ-ਵੱਖ ਦੇ ਵਿਕਾਸ ਕਾਰਜਾਂ ਨੂੰ ਕਾਰਜਕਾਰੀ ਏਜੰਸੀ ਬੀ.ਡੀ.ਪੀ.ਓ. ਨੂੰ ਦੇਣ ਤਜਵੀਜ਼ ਪੇਸ਼ ਹੋ ਚੁੱਕੀ ਹੈ, ਜੋ ਠੇਕੇਦਾਰੀ ਸਕੀਮ ਅਧੀਨ ਇਨ੍ਹਾਂ ਪਿੰਡਾਂ ਦਾ ਵਿਕਾਸ ਕਾਰਜ ਹੋਵੇਗਾ ਤੇ ਗ੍ਰਾਮ ਪੰਚਾਇਤਾਂ ਇਨ੍ਹਾਂ ਕੰਮਾਂ ਵਿਚ ਮੁੜ ਤੋਂ ਚੌਕੀਦਾਰਾਂ ਕਰਨਗੀਆਂ | ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਵਿਚ ਹੋਣ ਵਾਲੇ ਇਨ੍ਹਾਂ ਵਿਕਾਸ ਕਾਰਜਾਂ ਦੀ ਕੀਤੀ ਜਾਵੇ | ਬਲਾਕ ਮਹਿਲ ਕਲਾਂ ਵਿਖੇ ਸੇਵਾਵਾਂ ਨਿਭਾ ਰਹੇ ਬੀ.ਡੀ.ਪੀ.ਓ. ਮਹਿਲ ਕਲਾਂ ਦੀ ਚਾਲੂ ਵਰ੍ਹੇ ਦੇ ਨਵੰਬਰ ਦਸੰਬਰ ਵਿਚ ਸੇਵਾ ਮੁਕਤੀ ਦੱਸੀ ਜਾ ਰਹੀ ਹੈ | ਇਨ੍ਹਾਂ ਵਿਕਾਸ ਕਾਰਜਾਂ ਵਿਚ ਕਾਰਜਕਾਰੀ ਏਜੰਸੀ ਗ੍ਰਾਮ ਪੰਚਾਇਤ ਨੂੰ ਬਣਾਉਣ ਦੀ ਬਜਾਏ ਬੀ.ਡੀ.ਪੀ.ਓ. ਮਹਿਲ ਕਲਾਂ ਨੂੰ ਸੌਂਪਣ ਨਾਲ ਗ੍ਰਾਮ ਪੰਚਾਇਤਾਂ ਦੀ ਇਸ ਮਾਮਲੇ ਵਿਚ ਕੋਈ ਪੁੱਛ ਪ੍ਰਤੀਤ ਨਹੀਂ ਕਰ ਸਕਦੀਆਂ, ਬੀ.ਡੀ.ਪੀ.ਓ. ਵਲੋਂ ਇਹ ਕੰਮ ਠੇਕੇਦਾਰੀ ਸਿਸਟਮ ਅਧੀਨ ਕਰਵਾਇਆ ਜਾਵੇਗਾ | ਜ਼ਿਕਰਯੋਗ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਹਲਕਾ ਮਹਿਲ ਕਲਾਂ ਵਿਖੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਕੰਮ ਪੰਚਾਇਤਾਂ ਰਾਹੀਂ ਬਲਕਿ ਠੇਕੇਦਾਰੀ ਸਿਸਟਮ ਅਧੀਨ ਕਰਵਾਉਣ ਦੀ ਤਰਜੀਹ ਦਿੱਤੀ ਜਾ ਰਹੀ ਹੈ, ਜਦਕਿ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਨਿਰਮਾਣ ਸਕੀਮ ਅਧੀਨ ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਨੰੂ 6 ਕਰੋੜ 53 ਲੱਖ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਕੰਮ ਗ੍ਰਾਮ ਪੰਚਾਇਤਾਂ ਨੰੂ ਸੌਂਪਿਆਂ ਸੀ, ਪ੍ਰੰਤੂ ਹੁਣ ਅਜਿਹਾ ਕਿਉਂ ਨਹੀਂ ਕੀਤੀ ਜਾ ਰਿਹਾ ਹੈ |