25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਬੈੱਡਾਂ ਦੀ ਘਾਟ ਨਾਲ ਜੂਝ ਰਿਹਾ ਬਰਨਾਲਾ ਦਾ ਸਿਵਲ ਹਸਪਤਾਲ

Ad Position 21
No active advertisement
ਅਜੀਤ ਡੈਸਕ 25-11-2025
• ਲੋੜਵੰਦ ਤੇ ਗ਼ਰੀਬ ਮਰੀਜ਼ ਬਾਹਰੋਂ ਪ੍ਰਾਈਵੇਟ ਤੌਰ 'ਤੇ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ
ਬਰਨਾਲਾ, 24 ਨਵੰਬਰ (ਨਰਿੰਦਰ ਅਰੋੜਾ)-ਬਰਨਾਲਾ ਨੂੰ ਜ਼ਿਲ੍ਹਾ ਬਣਿਆਂ 19 ਸਾਲ ਪੂਰੇ ਹੋ ਚੱੁਕੇ ਹਨ ਪਰ ਇੰਨੇ ਸਮੇਂ ਤੋਂ ਬਾਅਦ ਬਰਨਾਲਾ ਦਾ ਜ਼ਿਲ੍ਹਾ ਪੱਧਰੀ ਹਸਪਤਾਲ ਬਹੁਤ ਸਾਰੀਆਂ ਸਹੂਲਤਾਂ ਤੋਂ ਵਾਂਝਾ ਹੈ | ਸਿਵਲ ਹਸਪਤਾਲ ਬਰਨਾਲਾ ਜਿਸ ਦੀ ਓ.ਪੀ.ਡੀ. ਰੋਜ਼ਾਨਾ 1000 ਅਤੇ ਮਹੀਨੇ ਦੀ 22 ਹਜ਼ਾਰ ਦੇ ਕਰੀਬ ਹੈ | ਆਸ ਪਾਸ ਦੇ ਪਿੰਡਾਂ ਅਤੇ ਸ਼ਹਿਰ ਬਰਨਾਲਾ ਵਿਚੋਂ ਇੱਥੇ ਮਰੀਜ਼ ਆਉਂਦੇ ਹਨ | ਜਦੋਂ ਕੋਈ ਭਿਆਨਕ ਬਿਮਾਰੀ ਫੈਲਦੀ ਹੈ ਤਾਂ ਇਸ ਹਸਪਤਾਲ ਵਿਚ ਕਾਬਲ ਡਾਕਟਰ ਤੇ ਸਟਾਫ਼ ਤਾਂ ਜ਼ਰੂਰ ਹਨ ਪਰ ਬੈਡਾਂ ਦੀ ਘਾਟ ਕਾਰਨ ਮਜਬੂਰਨ ਮਰੀਜ਼ਾਂ ਨੂੰ ਰੈਫ਼ਰ ਕਰਨਾ ਪੈਂਦਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਸਪਤਾਲ ਵਿਚ ਕੱੁਲ 160 ਬੈੱਡ ਹਨ | 4 ਨੰਬਰ ਵਾਰਡ ਬੰਦ ਹੋਣ ਕਾਰਨ ਇਸ ਦੀ ਗਿਣਤੀ ਹੋਰ ਵੀ ਘਟੀ ਹੋਈ ਹੈ, ਜਿਵੇਂਕਿ ਚਿਕਨਗੁਨੀਆ ਅਤੇ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ | ਬੈੱਡਾਂ ਦੀ ਘਾਟ ਕਾਰਨ ਐਮਰਜੈਂਸੀ ਮਰੀਜ਼ਾਂ ਨੂੰ ਭਰਤੀ ਕਰਨ ਦੀ ਜਗ੍ਹਾ ਰੈਫ਼ਰ ਕਰਨਾ ਪੈਂਦਾ ਹੈ | ਗ਼ਰੀਬ ਤੇ ਲੋੜਵੰਦ ਮਰੀਜ਼ ਇਲਾਜ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ ਜਾਂ ਤਾਂ ਉਨ੍ਹਾਂ ਨੂੰ ਬਾਹਰੋਂ ਪ੍ਰਾਈਵੇਟ ਤੌਰ 'ਤੇ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਹੈ ਜਾਂ ਫਿਰ ਫ਼ਰੀਦਕੋਟ, ਪਟਿਆਲਾ ਦੇ ਸਰਕਾਰੀ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ | ਜਦੋਂ ਬੈਡਾਂ ਦੀ ਘਾਟ ਸਬੰਧੀ ਬਰਨਾਲਾ ਸਿਵਲ ਹਸਪਤਾਲ ਵਿਖੇ ਤਾਇਨਾਤ ਮੈਡੀਕਲ ਅਫ਼ਸਰ ਡਾ: ਦੀਪ ਲੇਖ ਬਾਜਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰ ਤਰ੍ਹਾਂ ਦੇ ਮਰੀਜ਼ ਦਾ ਇਲਾਜ ਇੱਥੇ ਹੀ ਕਰੀਏ | ਜਦੋਂ ਕੋਈ ਭਿਆਨਕ ਬਿਮਾਰੀ ਫੈਲਦੀ ਹੈ ਤਾਂ ਬੈੱਡਾਂ ਦੀ ਘਾਟ ਕਾਰਨ ਸਾਨੂੰ ਮਜਬੂਰਨ ਮਰੀਜ਼ਾਂ ਨੂੰ ਰੈਫ਼ਰ ਕਰਨਾ ਪੈਂਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਬੈੱਡਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਹਰ ਮਰੀਜ਼ ਨੂੰ ਸਿਹਤ ਸਹੂਲਤ ਮਿਲ ਸਕੇ |
ਜ਼ਮੀਨੀ ਪੱਧਰ 'ਤੇ ਬਰਨਾਲਾ 'ਚ ਸਿਹਤ ਸਹੂਲਤਾਂ ਦਾ ਮਾੜਾ ਹਾਲ- ਸਿੱਧੂ
ਭਾਜਪਾ ਦੇ ਸੀਨੀਅਰ ਆਗੂ ਇੰਜ: ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜ਼ਮੀਨੀ ਪੱਧਰ 'ਤੇ ਬਰਨਾਲਾ 'ਚ ਸਿਹਤ ਸਹੂਲਤਾਂ ਦਾ ਬਹੁਤ ਮਾੜਾ ਹਾਲ ਹੈ | ਗ਼ਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਖੱਜਲ ਖ਼ੁਆਰੀ ਤੋਂ ਬਿਨਾਂ ਕੁੱਝ ਵੀ ਪੱਲੇ ਨਹੀਂ ਪੈਂਦਾ | ਪੰਜਾਬ ਸਰਕਾਰ ਹਰ ਫ਼ਰੰਟ 'ਤੇ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੱੁਕੀ ਹੈ | ਇਹ ਸਿਰਫ਼ ਇਸ਼ਤਿਹਾਰਬਾਜ਼ੀ ਤੱਕ ਹੀ ਸੀਮਤ ਹੈ | ਆਮ ਆਦਮੀ ਕਲੀਨਿਕਾਂ ਦੀ ਗਿਣਤੀ ਦੇ ਵਾਧੇ ਦੇ ਵੱਡੇ-ਵੱਡੇ ਬੋਰਡ ਤਾਂ ਲਗਾ ਰਹੀ ਹੈ, ਪਰ ਸਿਵਲ ਹਸਪਤਾਲਾਂ ਵਿਚ ਸਹੂਲਤਾਂ ਦੀ ਬਹੁਤ ਜਿਆਦਾ ਘਾਟ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿਰਫ਼ ਝੂਠੇ ਵਾਅਦਿਆਂ ਅਤੇ ਦਾਅਵਿਆਂ ਤੱਕ ਸੀਮਤ ਨਾ ਰਹਿਣ ਬਲਕਿ ਜ਼ਮੀਨੀ
ਪੱਧਰ 'ਤੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣ | ਬਰਨਾਲਾ ਸਿਵਲ ਹਸਪਤਾਲ ਵਿਖੇ ਬੈੱਡਾਂ ਦੀ ਗਿਣਤੀ ਘੱਟੋ-ਘੱਟ 300 ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਬਾਹਰ ਰੈਫ਼ਰ ਨਾ ਹੋਣਾ ਪਵੇ |
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਲੋਂ ਤਹਿਸੀਲ ਦਫ਼ਤਰ, ਅਸ਼ਟਾਮ ਫਰੋਸ਼ਾਂ ਤੇ ਵਸੀਕਾ ਨਵੀਸਾਂ ਦੀ ਚੈਕਿੰਗ ਅਗਲੀ ਖ਼ਬਰ ਪੁਲਿਸ ਨੇ ਜੋਤਿਸ਼ ਦੀ ਆੜ ਵਿਚ ਚੋਰੀ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗਿ੍ਫ਼ਤਾਰ
Ad Position 24