26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਕਾਰੋਬਾਰੀ ਰਾਜਿੰਦਰ ਕੁਮਾਰ ਜਿੰਦਲ ਦੀ ਬੇਟੀ ਦਾ ਅਚਾਨਕ ਦਿਹਾਂਤ

Ad Position 21
No active advertisement
ਅਜੀਤ ਡੈਸਕ 25-11-2025
ਮਹਿਲ ਕਲਾਂ, 24 ਨਵੰਬਰ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਦੇ ਜਿੰਦਲ ਇੰਟਰਪ੍ਰਾਈਜ਼ਿਜ ਦੇ ਮਾਲਕ ਰਾਜਿੰਦਰ ਕੁਮਾਰ ਜਿੰਦਲ ਦੀ ਹੋਣਹਾਰ 13 ਸਾਲਾ ਸਪੁੱਤਰੀ ਰਾਧਿਕਾ ਜਿੰਦਲ ਦਾ ਬੀਤੀ ਰਾਤ ਅਚਾਨਕ ਦਿਹਾਂਤ ਹੋ ਗਿਆ | ਰਾਧਿਕਾ ਜਿੰਦਲ ਮਹਿਲ ਕਲਾਂ ਦੇ ਨਾਮਵਰ ਮਰਹੂਮ ਆਗੂ ਬਾਬੂ ਵਜ਼ੀਰ ਚੰਦ ਵਜੀਦਕੇ ਦੀ ਪੋਤਰੀ ਤੇ ਕਾਰੋਬਾਰੀ ਸਤਿੰਦਰ ਕੁਮਾਰ ਜਿੰਦਲ ਤੇ ਕਾਰੋਬਾਰੀ ਹਰਵਿੰਦਰ ਕੁਮਾਰ ਜਿੰਦਲ ਦੀ ਭਤੀਜੀ ਸੀ | ਮਿਲੀ ਜਾਣਕਾਰੀ ਅਨੁਸਾਰ, ਬੀਤੀ ਰਾਤ ਲਗਪਗ 10 ਵਜੇ ਰਾਧਿਕਾ ਨੂੰ ਅਚਾਨਕ ਦੌਰਾ ਪਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਈ | ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਇਲਾਜ ਲਈ ਬਰਨਾਲਾ ਦੇ ਇਕ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਸਭ ਦੀ ਹਰਮਨ-ਪਿਆਰੀ ਅਤੇ ਹੋਣਹਾਰ ਰਾਧਿਕਾ ਦੇ ਬੇਵਕਤ ਵਿਛੋੜੇ ਦੀ ਖ਼ਬਰ ਸੁਣਦਿਆਂ ਹੀ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਜਿੰਦਲ ਪਰਿਵਾਰ ਦੇ ਘਰ ਪਹੁੰਚ ਕੇ ਰਾਧਿਕਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਇਸ ਦੁੱਖ ਦੀ ਘੜੀ ਵਿਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ, ਯੂਥ ਆਗੂ ਅਰੁਣ ਕੁਮਾਰ ਬਾਂਸਲ, ਹੋਲੀ ਹਾਰਟ ਸਕੂਲ ਤੋਂ ਇਸ਼ਾਨ ਗੋਇਲ, ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ, ਜਸਮੇਲ ਸਿੰਘ ਡੇਅਰੀਵਾਲਾ, ਰੂਬਲ ਗਿੱਲ ਕੈਨੇਡਾ, ਸਰਬਜੀਤ ਸਿੰਘ ਸਰਬੀ ਆੜ੍ਹਤੀਆ, ਕੁਲਵਿੰਦਰ ਸਿੰਘ ਬਿੱਟੂ, ਪਰਮਪ੍ਰੀਤ ਸਿੰਘ ਸਿੱਧੂ, ਜਗਦੀਪ ਸਿੰਘ ਮਠਾੜੂ, ਰਾਜਿੰਦਰਪਾਲ ਸਿੰਘ ਬਿੱਟੂ, ਪੰਨਾ ਮਿੱਤੂ, ਹਰੀ ਸਿੰਘ ਕਟੈਹਰੀਆ, ਮਹਿੰਦਰ ਸਿੰਘ ਆੜ੍ਹਤੀਏ, ਬੇਅੰਤ ਸਿੰਘ ਭੱਠਲ, ਰਾਜ ਕੁਮਾਰ ਬਰਨਾਲਾ, ਅਸ਼ੋਕ ਕੁਮਾਰ ਗਰਗ, ਸਰਪੰਚ ਹਰਪਾਲ ਸਿੰਘ ਮਹਿਲ ਖ਼ੁਰਦ, ਮਾ: ਰਵੀਦੀਪ ਸਿੰਘ, ਸੁਖਦੇਵ ਸਿੰਘ ਘੋਟੀ, ਵਿਜੈ ਕੁਮਾਰ ਬਾਂਸਲ, ਸਮਰੱਥ ਸਿੰਘ ਮੁਨਸ਼ੀ, ਭਾਈ ਜਗਸੀਰ ਸਿੰਘ ਖ਼ਾਲਸਾ, ਮਨਦੀਪ ਸਿੰਘ ਗਰੇਵਾਲ, ਦਿਲਬਾਗ ਸਿੰਘ, ਜੀਵਨ ਕੁਮਾਰ ਨਾਈਵਾਲਾ, ਹਰਜਿੰਦਰ ਸਿੰਘ ਬਰਨਾਲਾ ਅਤੇ ਰਵੀ ਕੁਮਾਰ ਗਰਗ ਆਦਿ ਨੇ ਪਹੁੰਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਮਰਹੂਮ ਰਾਧਿਕਾ ਜਿੰਦਲ ਦਾ ਅੰਗੀਠਾ ਸੰਭਾਲਣ ਦੀ ਰਸਮ 26 ਨਵੰਬਰ, ਬੁੱਧਵਾਰ ਨੂੰ ਸਵੇਰੇ 10 ਵਜੇ ਮਹਿਲ ਕਲਾਂ ਵਿਖੇ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਮਾਗਮ ਕਰਵਾਇਆ ਅਗਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆ ਨੇ ਗੁਰਮਤਿ ਮੁਕਾਬਲਿਆਂ 'ਚ ਮੱਲਾਂ ਮਾਰੀਆਂ
Ad Position 24