ਬਰਨਾਲਾ, 24 ਨਵੰਬਰ (ਅਸ਼ੋਕ ਭਾਰਤੀ)-ਲਿਖਾਰੀ ਸਭਾ ਅਤੇ ਪ੍ਰੋ: ਪ੍ਰੀਤਮ ਸਿੰਘ ਰਾਹੀ ਟਰੱਸਟ ਦੇ ਸਾਂਝੇ ਯਤਨਾਂ ਨਾਲ ਗੋਬਿੰਦ ਬਾਂਸਲ ਧਰਮਸ਼ਾਲਾ ਬਰਨਾਲਾ ਵਿਖੇ 15ਵਾਂ ਪ੍ਰੋ: ਪ੍ਰੀਤਮ ਸਿੰਘ ਰਾਹੀ ਯਾਦਗਾਰੀ ਸਮਾਗਮ ਕਰਵਾਇਆ ਗਿਆ | ਸਮਾਗਮ ਦੀ ਪ੍ਰਧਾਨਗੀ ਪ੍ਰੋ: ਸੁਰਜੀਤ ਜੱਜ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਕੀਤੀ ਅਤੇ ਮੁੱਖ ਮਹਿਮਾਨ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਭਾ ਦੇ ਪ੍ਰਧਾਨ ਡਾ: ਜੋਗਿੰਦਰ ਸਿੰਘ ਨਿਰਾਲਾ, ਡਾ: ਰਾਹੁਲ ਰੁਪਾਲ, ਡਾ: ਅਰਵਿੰਦਰ ਕੌਰ ਕਾਕੜਾ, ਭੋਲਾ ਸਿੰਘ ਸੰਘੇੜਾ, ਦਰਸ਼ਨ ਸਿੰਘ ਪ੍ਰੀਤੀਮਾਨ, ਤੇਜਾ ਸਿੰਘ ਤਿਲਕ, ਰਜਨੀ ਰੁਪਾਲ ਕੈਨੇਡਾ, ਪ੍ਰੋ: ਸਿਮਰਜੀਤ ਕੌਰ, ਕਰਮਜੀਤ ਸਿੰਘ ਬਿੱਲੂ ਆਦਿ ਨੇ ਪ੍ਰੋ: ਪ੍ਰੀਤਮ ਸਿੰਘ ਰਾਹੀ ਦੇ ਜੀਵਨ ਕਾਵਿ ਫ਼ਲਸਫ਼ੇ ਉੱਪਰ ਚਾਨਣਾ ਪਾਇਆ | ਪ੍ਰਧਾਨਗੀ ਮੰਡਲ ਵਿਚਲੇ ਸੁਰਜੀਤ ਜੱਜ, ਪਵਨ ਹਰਚੰਦਪੁਰੀ ਤੇ ਸੁਰਜੀਤ ਬਰਾੜ ਆਦਿ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਰਾਹੀ ਨਾ ਕੇਵਲ ਉੱਚ ਪੱਧਰ ਦਾ ਕਵੀ ਸੀ ਸਗੋਂ ਸਰਬਾਂਗੀ ਸ਼ਖ਼ਸੀਅਤ ਵੀ ਸੀ | ਇਸ ਦੌਰਾਨ ਕਰਮ ਸਿੰਘ ਜ਼ਖ਼ਮੀ ਨੂੰ ਪ੍ਰੋ: ਪ੍ਰੀਤਮ ਸਿੰਘ ਰਾਹੀ ਗ਼ਜ਼ਲ ਪੁਰਸਕਾਰ-2025, ਪ੍ਰਭਜੋਤ ਸੋਹੀ ਨੂੰ ਪ੍ਰੋ: ਪ੍ਰੀਤਮ ਸਿੰਘ ਰਾਹੀ ਕਵਿਤਾ ਪੁਰਸਕਾਰ, ਸੁਰਿੰਦਰ ਕੈਲੇ ਨੂੰ ਸਾਹਿਤ ਸੰਪਾਦਕ ਐਵਾਰਡ, ਹਰਭਜਨ ਖੇਮਕਰਨੀ ਨੂੰ ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਪੁਰਸਕਾਰ, ਮਨਿੰਦਰ ਕੌਰ ਬੱਸੀ ਨੂੰ ਸਰਦਾਰਨੀ ਹਰਿਲਾਭ ਕੌਰ ਪੁਰਸਕਾਰ-2025 ਨਾਲ ਨਿਵਾਜਿਆ ਗਿਆ | ਇਸ ਤੋਂ ਇਲਾਵਾ ਨਵ ਪ੍ਰਤਿਭਾ ਪੁਰਸਕਾਰ-2025 ਕ੍ਰਮਵਾਰ ਦਵਿੰਦਰ ਕੌਰ ਦੀਪ (ਬਰਨਾਲਾ), ਅਮਨਦੀਪ ਕੌਰ (ਬਠਿੰਡਾ), ਰਾਜਿੰਦਰ ਸਿੰਘ ਰਾਜਨ (ਸੰਗਰੂਰ), ਚਰਨਜੀਤ ਸਮਾਲਸਰ ਅਤੇ ਅੰਮਿ੍ਤਪਾਲ ਕੌਰ ਕਲੇਰ (ਭਗਤਾ ਪਾਈ ਕਾ) ਸਨਮਾਨ ਪ੍ਰਦਾਨ ਕੀਤਾ ਗਿਆ | ਇਸ ਮੌਕੇ 'ਮੁਹਾਂਦਰਾ' ਦਾ ਤ੍ਰੈ-ਮਾਸਕ (ਅਕਤੂਬਰ-ਦਸੰਬਰ 2025) ਅਤੇ ਹਰਦੀਪ ਕੌਰ ਬਾਵਾ ਦਾ ਨਾਵਲ 'ਇਕ ਹੋਰ ਰੇਪ ਕੇਸ' ਵੀ ਲੋਕ ਅਰਪਣ ਕੀਤਾ ਗਿਆ | ਸਮਾਗਮ ਦੇ ਅਗਲੇ ਪੜਾਅ ਵਿਚ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਡਾ: ਸੰਪੂਰਨ ਸਿੰਘ ਟੱਲੇਵਾਲੀਆ, ਦਰਸ਼ਨ ਗੁਰੂ, ਡਾ: ਅਮਨਦੀਪ ਸਿੰਘ ਟੱਲੇਵਾਲੀਆ, ਰਘਵੀਰ ਸਿੰਘ ਗਿੱਲ ਕੱਟੂ, ਮੀਤ ਸਕਰੌਦੀ, ਮਨਜੀਤ ਸਿੰਘ ਸਾਗਰ, ਰਾਮ ਸਰੂਪ ਸ਼ਰਮਾ, ਜੱਥਾ ਟੱਲੇਵਾਲੀਆ, ਹਾਕਮ ਸਿੰਘ ਨੂਰ, ਲਛਮਣ ਦਾਸ ਮੁਸਾਫ਼ਰ, ਹਾਕਮ ਸਿੰਘ ਰੂੜੇਕੇ, ਸੁਖਵਿੰਦਰ ਲੋਟੇ, ਰਾਜਿੰਦਰ ਸੌਂਕੀ, ਸਭਾ ਦੇ ਜਨਰਲ ਸਕੱਤਰ ਸਾਗਰ ਸਿੰਘ ਸਾਗਰ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ |