26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਜਾਏ ਨਗਰ ਕੀਰਤਨ ਦਾ ਹੰਡਿਆਇਆ ਪੱੁਜਣ 'ਤੇ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 25-11-2025
ਹੰਡਿਆਇਆ, 24 ਨਵੰਬਰ (ਗੁਰਜੀਤ ਸਿੰਘ ਖੱੁਡੀ)-ਗੁਰਦੁਆਰਾ ਸ੍ਰੀ ਕਲਗ਼ੀਧਰ ਸਾਹਿਬ, ਪੁਰਾਣਾ ਬਾਜ਼ਾਰ ਬਰਨਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜੇ ਮੌਕੇ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਜੋ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਪਹੁੰਚਿਆ ਅਤੇ ਇਸ ਤੋਂ ਬਾਅਦ ਬੀਕਾ ਸੂਚ ਪੱਤੀ ਅਤੇ ਖੁੱਡੀ ਕਲਾਂ ਤੋਂ ਬਰਨਾਲਾ ਵਿਖੇ ਪਹੁੰਚਿਆ | ਹੰਡਿਆਇਆ ਵਿਖੇ ਨਗਰ ਕੀਰਤਨ ਦਾ ਫੱੁਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਮੈਨੇਜਰ ਨਿਰਮਲ ਸਿੰਘ ਰਾਜੀਆ, ਗਿਆਨੀ ਕਰਮ ਸਿੰਘ ਭੰਡਾਰੀ, ਪ੍ਰਧਾਨ ਗੁਰਦੀਪ ਸਿੰਘ ਭੋਲਾ, ਤੇਜਿੰਦਰ ਸਿੰਘ ਬੇਦੀ, ਗ੍ਰੰਥੀ ਭਾਈ ਜੋਗਾ ਸਿੰਘ, ਗੁਰਚਰਨ ਸਿੰਘ, ਗਿਆਨ ਸਿੰਘ ਵਾਲੀਆ, ਇੰਚਾਰਜ ਪਰਮਜੀਤ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਤੇਜਾ ਸਿੰਘ ਤਿਲਕ, ਡਾ: ਅਮਨਦੀਪ ਸਿੰਘ ਟੱਲੇਵਾਲੀਆ, ਅਮਰਜੀਤ ਸਿੰਘ ਅਕਾੳਾੂਟੈਂਟ, ਗੁਰਜੰਟ ਸਿੰਘ ਸੋਨਾ, ਬੇਅੰਤ ਸਿੰਘ ਧਾਲੀਵਾਲ, ਜਸਪਾਲ ਸਿੰਘ ਗ੍ਰੰਥੀ, ਮਨਦੀਪ ਕੌਰ, ਰਾਗੀ ਹਰਵਿੰਦਰ ਸਿੰਘ, ਹਰਦੀਪ ਸਿੰਘ, ਬਿੱਟੂ ਸਿੰਘ, ਹਰਦੇਵ ਸਿੰਘ ਮਾਨ, ਡਾ: ਕੁਲਦੀਪ ਸਿੰਘ, ਨਾਹਰ ਸਿੰਘ ਥਾਣੇਦਾਰ, ਸਰਪੰਚ ਜਗਸੀਰ ਸਿੰਘ, ਸਰਪੰਚ ਸਿਮਰਜੀਤ ਸਿੰਘ ਬਾਜਵਾ, ਜੋਰਾ ਸਿੰਘ, ਬਲਜੀਤ ਸਿੰਘ, ਹਰਜੀਤ ਸਿੰਘ ਭੱਠਲ, ਸੁਖਦਰਸ਼ਨ ਸਿੰਘ, ਜਰਨੈਲ ਸਿੰਘ ਬਰਨਾਲਾ, ਦਰਸ਼ਨ ਸਿੰਘ ਮੇਟ ਤੇ ਸੰਗਤ ਹਾਜ਼ਰ ਸੀ |
ਸਿੱਖ ਸੇਵਾ ਸੁਸਾਇਟੀ ਪੰਜਾਬ ਵਲੋਂ ਗੁਰਬਾਣੀ ਕੀਰਤਨ ਦੀਆਂ ਕਲਾਸਾਂ ਜਾਰੀ- ਮੌੜ
ਸ਼ਹਿਣਾ, 24 ਨਵੰਬਰ (ਸੁਰੇਸ਼ ਗੋਗੀ)-ਵਿਦੇਸ਼ਾਂ ਦੀ ਸਿੱਖ ਸੰਗਤ ਦੇ ਸਹਿਯੋਗ ਨਾਲ ਸਿੱਖ ਸੇਵਾ ਸੁਸਾਇਟੀ ਪੰਜਾਬ ਵਲੋਂ ਗੁਰਮਤਿ ਵਿਦਿਆਲਾ ਮੌੜ ਵਿਖੇ ਗੁਰਬਾਣੀ, ਕੀਰਤਨ ਸਿਖਲਾਈ ਦੀਆਂ ਕਲਾਸਾਂ ਜਾਰੀ ਹਨ | ਇਹ ਜਾਣਕਾਰੀ ਸਿੱਖ ਸੇਵਾ ਸੋਸਾਇਟੀ ਪੰਜਾਬ ਦੇ ਆਗੂ ਜਗਸੀਰ ਸਿੰਘ ਮੌੜ ਨੇ ਦਿੰਦਿਆਂ ਦੱਸਿਆ ਕਿ ਸਿੱਖ ਸੇਵਾ ਸੋਸਾਇਟੀ ਪੰਜਾਬ ਵਲੋਂ ਜਿੱਥੇ ਅਨੇਕਾਂ ਹੀ ਗ਼ਰੀਬ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਭੇਟ ਕਰ ਕੇ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ, ਉੱਥੇ ਹੀ ਬੱਚਿਆਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਵਿਦਿਆਲੇ ਵਿਚ ਗੁਰਬਾਣੀ ਕੀਰਤਨ ਤੋਂ ਇਲਾਵਾ ਗਤਕੇ ਲਈ ਵੀ ਸਿਖਲਾਈ ਦਿੱਤੀ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੇ ਲਗਾਤਾਰ ਪੰਜਾਬ 'ਤੇ ਹਮਲੇ ਜਾਰੀ- ਨਾਮਧਾਰੀ ਅਗਲੀ ਖ਼ਬਰ ਸੰਤ ਬਾਬਾ ਲੌਂਗਪੁਰੀ ਬਿ੍ਲੀਐਂਟ ਸਕੂਲ ਪੱਖੋ ਕਲਾਂ ਵਿਖੇ ਸ਼ਹੀਦੀ ਦਿਹਾੜਾ ਮਨਾਇਆ
Ad Position 24