26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਕੇਂਦਰ ਸਰਕਾਰ ਦੇ ਲਗਾਤਾਰ ਪੰਜਾਬ 'ਤੇ ਹਮਲੇ ਜਾਰੀ- ਨਾਮਧਾਰੀ

Ad Position 21
No active advertisement
ਅਜੀਤ ਡੈਸਕ 25-11-2025
ਸ਼ਹਿਣਾ, 24 ਨਵੰਬਰ (ਸੁਰੇਸ਼ ਗੋਗੀ)-ਪਾਰਲੀਮੈਂਟ ਦੇ ਸੰਸਦ ਰੁੱਤ ਇਜਲਾਸ ਵਿਚ 'ਚ ਲਿਆਂਦੇ ਜਾ ਰਹੇ 131ਵੇਂ ਸੰਵਿਧਾਨ ਸੋਧ ਬਿੱਲ ਰਾਹੀਂ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖ਼ਤਮ ਕਰਨਾ ਇਹ ਪੰਜਾਬੀਆ ਨੂੰ ਬਿਲਕੁਲ ਪ੍ਰਵਾਨ ਨਹੀਂ ਹੈ, ਕੇਂਦਰ ਸਰਕਾਰ ਵਲੋਂ ਚੰਡੀਗੜ੍ਹ ਨੂੰ ਪੰਜਾਬ ਤੋਂ ਵੱਖ ਕਰ ਕੇ ਇਕ ਵੱਖਰੇ ਪ੍ਰਸ਼ਾਸਕ ਨਾਲ ਜੋੜ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਪੰਜਾਬ ਤੇ ਹਮਲੇ ਕਰ ਰਹੀ ਹੈ | ਇਹ ਪੰਜਾਬ ਦੇ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ, ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਪੰਜਾਬੀਆ ਦੀਆ ਕੁਰਬਾਨੀਆਂ ਹਨ, ਪਰ ਕੇਂਦਰ ਸਰਕਾਰ ਲਗਾਤਾਰ ਪੰਜਾਬ ਨਾਲ ਹੀ ਧੱਕਾ ਕਰ ਰਹੀ ਹੈ | ਇਹ ਸ਼ਬਦ ਗੁਰਵਿੰਦਰ ਸਿੰਘ ਨਾਮਧਾਰੀ ਜ਼ਿਲ੍ਹਾ ਪ੍ਰਬੰਧਕ ਸਕੱਤਰ ਬੀ.ਕੇ.ਯੂ.ਕਾਦੀਆਂ ਨੇ ਪ੍ਰੈਸ ਨਾਲ ਸਾਂਝੇ ਕੀਤੇ | ਉਨ੍ਹਾਂ ਕਿਹਾ ਜੇ ਪੰਜਾਬ ਤੋਂ ਚੰਡੀਗੜ੍ਹ ਵੱਖ ਕਰਨ ਦੀ ਕੋਸ਼ਿਸ਼ ਕੀਤੀ ਇਸ ਦੇ ਨਤੀਜੇ ਗੰਭੀਰ ਹੋਣਗੇ, ਪਹਿਲਾਂ ਪੰਜਾਬ ਤੋਂ ਭਾਖੜਾ ਡੈਮ ਪ੍ਰਬੰਧ, ਫਿਰ ਪੰਜਾਬ ਯੂਨੀਵਰਸਿਟੀ ਅਤੇ ਹੁਣ ਚੰਡੀਗੜ੍ਹ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੰਜਾਬ ਸਰਕਾਰ ਇਸ ਨੂੰ ਗੰਭੀਰ ਨਹੀਂ ਲੈ ਰਹੀ | ਪੰਜਾਬ ਸਰਕਾਰ ਨੂੰ ਇਸ ਦਾ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ | ਇਸ ਮੌਕੇ ਸਤਿਨਾਮ ਸਿੰਘ ਸੱਤੀ, ਪ੍ਰਭਜੋਤ ਸਿੰਘ ਸਿੱਧੂ, ਗੁਰਜੰਟ ਸਿੰਘ ਬਦਰੇਵਾਲਾ, ਹਰਜੀਤ ਸਿੰਘ ਖਹਿਰਾ, ਰਾਜਾ ਸਿੰਘ ਮੌੜ, ਜਗਤਾਰ ਸਿੰਘ ਝੱਜ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਧੀਆਂ ਨੂੰ ਪੁੱਤਰਾਂ ਬਰਾਬਰ ਮਾਣ ਸਤਿਕਾਰ ਦੇਣਾ ਸਮੇਂ ਦੀ ਮੁੱਖ ਲੋੜ- ਰਾਜਪ੍ਰੀਤ ਕੌਰ ਢਿੱਲੋਂ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਜਾਏ ਨਗਰ ਕੀਰਤਨ ਦਾ ਹੰਡਿਆਇਆ ਪੱੁਜਣ 'ਤੇ ਕੀਤਾ ਸਵਾਗਤ
Ad Position 24