ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਿਜਲੀ ਸੋਧ ਬਿੱਲ ਦੇ ਖ਼ਿਲਾਫ਼ ਮਹਿਲ ਕਲਾਂ ਰੋਸ ਪ੍ਰਦਰਸ਼ਨ ਲਈ ਤਿਆਰੀਆਂ ਮੁਕੰਮਲ-ਜੱਜ ਸਿੰਘ ਗਹਿਲ <br/>

Ad Position 21
No active advertisement
ਅਜੀਤ ਡੈਸਕ 07-12-2025
ਮਹਿਲ ਕਲਾਂ, 6 ਦਸੰਬਰ (ਤਰਸੇਮ ਸਿੰਘ ਗਹਿਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਿਜਲੀ ਸੋਧ ਬਿੱਲ ਦੇ ਖ਼ਿਲਾਫ਼ 8 ਦਸੰਬਰ ਨੂੰ ਬਿਜਲੀ ਗਰਿੱਡ ਮਹਿਲ ਕਲਾਂ ਵਿਖੇ ਰੱਖੇ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਇਹ ਜਾਣਕਾਰੀ ਜਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਵਲੋਂ ਪਿੰਡ ਹਮੀਦੀ, ਗੁੰਮਟੀ, ਨੰਗਲ, ਚੁਹਾਣਕੇ ਕਲਾਂ, ਮਹਿਲ ਕਲਾਂ, ਪੰਡੋਰੀ ਵਿਖੇ ਕਿਸਾਨਾਂ ਨਾਲ ਮੀਟਿੰਗਾਂ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਬਿਜਲੀ ਖੇਤਰ ਦੇ ਨਿੱਜੀਕਰਨ ਨਾਲ ਖਪਤਕਾਰਾਂ, ਕਿਸਾਨਾਂ ਅਤੇ ਬਿਜਲੀ ਕਰਮਚਾਰੀਆਂ ਉੱਤੇ ਵੱਡਾ ਬੋਝ ਪਵੇਗਾ ਅਤੇ ਪਿੰਡ ਪੱਧਰ 'ਤੇ ਤਕਨੀਕੀ ਕਰਮਚਾਰੀਆਂ ਦੀਆਂ ਨੌਕਰੀਆਂ ਖ਼ਤਰੇ ਵਿਚ ਆ ਜਾਣਗੀਆਂ | 8 ਦਸੰਬਰ ਨੂੰ ਮਹਿਲ ਕਲਾਂ ਐੱਸ.ਡੀ.ਓ. ਦਫ਼ਤਰ ਅੱਗੇ ਬਿਜਲੀ ਬਿੱਲ 2025 ਦੀਆਂ ਕਾਪੀਆਂ ਸਾੜ ਰੋਸ ਪ੍ਰਗਟਾਇਆ ਜਾਵੇਗਾ | ਪਿੰਡਾਂ ਤੋਂ ਵੱਡੇ ਕਾਫ਼ਲੇ ਤਿਆਰ ਕਰਕੇ ਧਰਨਿਆਂ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ | ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਜਰਨਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਬਲਾਕ ਖ਼ਜ਼ਾਨਚੀ ਨਾਹਰ ਸਿੰਘ, ਮੀਤ ਸਕੱਤਰ ਮਾਨ ਸਿੰਘ, ਆਗੂ ਨਿਸ਼ਾਨ ਸਿੰਘ, ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਬੁੱਕਣ ਸਿੰਘ, ਹਾਕਮ ਸਿੰਘ, ਜੋਗਿੰਦਰ ਸਿੰਘ, ਮਨਜੀਤ ਸਿੰਘ, ਰਾਮ ਸਿੰਘ, ਅੰਤਪਾਲ ਸਿੰਘ, ਗੁਰਮੇਲ ਸਿੰਘ, ਜੈ ਸਿੰਘ, ਪਵਿੱਤਰ ਸਿੰਘ, ਬਿੰਦਰ ਸਿੰਘ, ਗੁਰਜੰਟ ਸਿੰਘ, ਗੁਰਨਾਮ ਸਿੰਘ, ਘਮੰਡਾ ਸਿੰਘ, ਬਿੰਦਰ ਸਿੰਘ ਸੋਹੀ ਆ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਨੂੰ ਹਮੇਸ਼ਾ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ-ਬੀ.ਕੇ. ਭੈਣ ਊਸ਼ਾ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ <br/>
Ad Position 24
No active advertisement