ਤਪਾ ਮੰਡੀ, 6 ਦਸੰਬਰ (ਪ੍ਰਵੀਨ ਗਰਗ)-ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਚੱਲਦਿਆਂ ਪੰਚਾਇਤ ਸੰਮਤੀ ਸ਼ਹਿਣਾ ਦੀਆਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਕਾਗ਼ਜ਼ ਦਾਖ਼ਲ ਕਰਵਾਏ ਗਏ | ਕਾਗ਼ਜ਼ਾਂ ਦੀ ਪੜਤਾਲ ਵਾਲੇ ਸਮੇਂ ਤੱਕ ਭਾਵੇਂ 77 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ, ਪ੍ਰੰਤੂ ਅੱਜ ਇਨ੍ਹਾਂ ਉਮੀਦਵਾਰਾਂ ਵਿਚੋਂ 8 ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲੈ ਲਏ ਹਨ, ਜਿਸ ਕਰ ਕੇ ਪੰਚਾਇਤ ਸੰਮਤੀ ਚੋਣਾਂ ਲਈ ਉਮੀਦਵਾਰਾਂ ਦੀ ਗਿਣਤੀ 69 ਰਹਿ ਗਈ ਹੈ | ਇਸ ਗੱਲ ਦੀ ਜਾਣਕਾਰੀ ਐੱਸ.ਡੀ.ਐੱਮ. ਤਪਾ ਕਮ ਰਿਟਰਨਿੰਗ ਅਫ਼ਸਰ ਆਯੂਸ਼ ਗੋਇਲ ਨੇ ਪੱਤਰਕਾਰਾਂ ਨੂੰ ਦਿੱਤੀ | ਉਨ੍ਹਾਂ ਅੱਗੇ ਹੋਰ ਦੱਸਿਆ ਕਿ ਅੱਠ ਉਮੀਦਵਾਰਾਂ ਵਲੋਂ ਕਾਗ਼ਜ਼ ਵਾਪਸ ਲਏ ਜਾਣ ਦੀ ਪ੍ਰਕਿਰਿਆ ਤੋਂ ਬਾਅਦ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ | ਐੱਸ.ਡੀ.ਐੱਮ. ਗੋਇਲ ਨੇ ਦੱਸਿਆ ਕਿ 25 ਜ਼ੋਨਾਂ ਵਾਲੀ ਸ਼ਹਿਣਾ ਪੰਚਾਇਤ ਸੰਮਤੀ ਅੰਦਰ ਚੋਣਾਂ ਲਈ ਅਮਨ-ਅਮਾਨ ਨਾਲ ਵੋਟਾਂ ਨੂੰ ਸਿਰੇ ਚੜ੍ਹਾਉਣ ਦੀ ਪ੍ਰਕਿਰਿਆ ਵਿਚ ਯਕੀਨਨ ਬਣਾਈ ਜਾਵੇਗੀ ਜਿਸ ਸਬੰਧੀ ਚੋਣਾਂ ਲਈ ਲਗਾਏ ਗਏ ਸਟਾਫ਼ ਤੇ ਪ੍ਰਜਾਡਿੰਗ ਅਫ਼ਸਰਾਂ ਦੀਆਂ ਰਿਹਰਸਲ ਵੀ ਅਰੰਭ ਕਰ ਦਿੱਤੀ ਗਈ ਹੈ |