ਤਪਾ ਮੰਡੀ, 6 ਦਸੰਬਰ (ਪ੍ਰਵੀਨ ਗਰਗ)-ਸ੍ਰੀ ਬਾਲਾ ਜੀ ਪ੍ਰਚਾਰ ਮੰਡਲ ਵਲੋਂ ਸ਼ਰਧਾਲੂਆਂ ਦੀ ਇਕ ਬੱਸ ਸ੍ਰੀ ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਲਿਜਾਈ ਗਈ | ਬੱਸ ਦੇ ਰਵਾਨਾ ਹੋਣ ਤੋਂ ਪਹਿਲਾਂ ਸਮੂਹ ਸ਼ਰਧਾਲੂਆਂ ਨੇ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਕੀਤੇ | ਉਪਰੰਤ ਗੱਲਬਾਤ ਦੌਰਾਨ ਮੰਡਲ ਪ੍ਰਬੰਧਕਾਂ ਅਸ਼ੋਕ ਕੁਮਾਰ ਸ਼ਹਿਣਾ, ਕੇਵਲ ਕਿ੍ਸ਼ਨ ਮਿੱਤਲ ਅਤੇ ਪ੍ਰਮੋਦ ਸੁਨਾਮੀਆ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਉਨ੍ਹਾਂ ਵਲੋਂ ਸ੍ਰੀ ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਦੇ ਦਰਸ਼ਨਾਂ ਸ਼ਰਧਾਲੂਆਂ ਦੀ 17ਵੀਂ ਬੱਸ ਲਿਜਾਈ ਜਾ ਰਹੀ ਹੈ | ਜਿੱਥੇ ਸ਼ਰਧਾਲੂ ਸ੍ਰੀ ਬਾਲਾ ਜੀ ਮੰਦਰ ਅਤੇ ਖਾਟੂ ਸ਼ਿਆਮ ਮੰਦਰ ਵਿਖੇ ਨਤਮਸਤਕ ਹੋ ਕੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਅਰਦਾਸ ਕਰਨਗੇ | ਇਸ ਯਾਤਰਾ ਦੌਰਾਨ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ |