ਭਦੌੜ, 6 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਨੈਸ਼ਨਲ ਐਵਾਰਡ 2025 ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵਿਖੇ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਮੋਗਾ ਨੂੰ ਬੈੱਸਟ ਸਕੂਲ-2025 ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪ੍ਰਧਾਨ ਪ੍ਰੋ: ਚਰਨ ਸਿੰਘ ਨੇ ਦੱਸਿਆ ਕਿ ਸਕੂਲ ਅੰਦਰਲੇ ਬਿਹਤਰ ਮਾਹੌਲ ਅਤੇ ਸਹੂਲਤਾਂ ਨਾਲ ਲੈਸ, ਸੈਸ਼ਨ 2024-25 ਦੇ ਬੋਰਡ ਨਤੀਜਿਆਂ ਵਿਚ ਜਮਾਤ ਬਾਰ੍ਹਵੀਂ ਦੇ ਵਿਦਿਆਰਥੀਆਂ ਵੰਸ਼ਿਕਾ ਜੈਨ ਅਤੇ ਕਮਲਵੀਰ ਕੌਰ ਧਾਲੀਵਾਲ ਦੁਆਰਾ 97.8 ਫ਼ੀਸਦੀ ਅੰਕ ਪ੍ਰਾਪਤ ਕੀਤੇ ਜਾਣ ਕਰ ਕੇ ਸਕੂਲ ਨੂੰ ਬੈਸਟ ਅਕਾਦਮਿਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਜੋ ਇਲਾਕੇ ਲਈ ਬਹੁਤ ਮਾਣ ਵਾਲੀ ਪ੍ਰਾਪਤੀ ਹੈ | ਪ੍ਰਧਾਨ ਪ੍ਰੋ: ਚਰਨ ਸਿੰਘ, ਚੇਅਰਮੈਨ ਯੋਗਿੰਦਰ ਸ਼ਰਮਾ, ਪਿ੍ੰਸੀਪਲ ਕੂੰਜੂਮੋਲ ਜੋਅ, ਵਾਇਸ ਪਿ੍ੰਸੀਪਲ ਜਸਮੇਲ ਸਿੰਘ ਨੇ ਐਸੋਸੀਏਸ਼ਨ ਵਲੋਂ ਇਹ ਵਿਸ਼ੇਸ਼ ਪ੍ਰਾਪਤੀਆਂ ਨਾਲ ਹੋਏ ਸਨਮਾਨ ਦਾ ਸਵੇਰ ਦੀ ਸਭਾ ਵਿਚ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਸਨਮਾਨਾਂ ਲਈ ਸਕੂਲ ਦਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੇ ਸਹਿਯੋਗ ਨਾਲ ਸਕੂਲ ਨੂੰ ਇਹ ਸਨਮਾਨ ਮਿਲੇ ਹਨ | ਅਸੀਂ ਭਵਿੱਖ ਵਿਚ ਆਸ ਰੱਖਦੇ ਹਾਂ ਕਿ ਤੁਸੀਂ ਸਕੂਲ ਦੀ ਬਿਹਤਰੀ ਲਈ ਹੋਰ ਮਿਹਨਤ ਕਰ ਕੇ ਇਸ ਤੋਂ ਵੀ ਹੋਰ ਬਿਹਤਰ ਪ੍ਰਾਪਤੀਆਂ ਹਾਸਲ ਕਰਨ ਲਈ ਹਮੇਸ਼ਾ ਤਤਪਰ ਰਹਾਂਗੇ |