ਸ਼ਹਿਣਾ, 7 ਦਸੰਬਰ (ਸੁਰੇਸ਼ ਗੋਗੀ)-ਪਿੰਡ ਭਗਤਪੁਰਾ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਲੜ ਰਹੇ ਲਵਦੀਪ ਸਿੰਘ ਭਗਤਪੁਰਾ ਦੇ ਹੱਕ ਵਿਚ ਪਿੰਡ ਬੁਰਜ ਫ਼ਤਿਹਗੜ੍ਹ ਵਿਖੇ ਮੀਟਿੰਗ ਦੌਰਾਨ ਭਰਵਾਂ ਇਕੱਠ ਚੋਣ ਰੈਲੀ ਦਾ ਰੂਪ ਧਾਰ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਸੈਕਟਰੀ ਨੇ ਕਿਹਾ ਕਿ ਲਵਦੀਪ ਸਿੰਘ ਭਗਤਪੁਰਾ ਹਲਕਾ ਵਿਧਾਇਕ ਦੇ ਨਜ਼ਦੀਕੀ ਸਾਥੀ ਹਨ | ਜਿਸ ਲਈ ਲਵਦੀਪ ਸਿੰਘ ਭਗਤਪੁਰਾ ਵਲੋਂ ਪਿਛਲੇ ਸਮੇਂ ਦੌਰਾਨ ਪਾਰਟੀ ਲਈ ਪਾਏ ਯੋਗਦਾਨ ਅਤੇ ਪਾਰਟੀ ਵਰਕਰਾਂ ਨੂੰ ਪਾਰਟੀ ਨਾਲ ਜੋੜਨ ਸਬੰਧੀ ਕੀਤੇ ਲੰਬੇ ਸੰਘਰਸ਼ ਦਾ ਮੱੁਲ ਮੋੜਨ ਦਾ ਸਮਾਂ ਆਇਆ ਹੈ ਅਤੇ ਇਨ੍ਹਾਂ ਨੂੰ ਜਿਤਾ ਕੇ ਬਲਾਕ ਸੰਮਤੀ ਦਾ ਚੇਅਰਮੈਨ ਬਣਾਉਣ ਦਾ ਸਮੂਹ ਵਾਸੀਆਂ ਨੇ ਉਪਰਾਲਾ ਕਰਨਾ ਹੈ | ਇਸ ਸਮੇਂ ਬਬਲੀ ਸਿੰਘ ਸਾਬਕਾ ਸਰਪੰਚ, ਹਰਮੇਲ ਸਿੰਘ ਭਗਤਪੁਰਾ, ਡਾ. ਸੇਰ ਸਿੰਘ ਪੰਚ, ਮਹਿੰਦਰ ਸਿੰਘ ਭੱੁਲਰ, ਜਗਸੀਰ ਸਿੰਘ, ਹਾਕਮ ਸਿੰਘ, ਸਿਲੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |