ਟੱਲੇਵਾਲ, 7 ਦਸੰਬਰ (ਸੋਨੀ ਚੀਮਾ)-ਬਲਾਕ ਸੰਮਤੀ ਜ਼ੋਨ ਗਹਿਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੋਰਖਾ ਸਿੰਘ ਨਰਾਇਣਗੜ੍ਹ ਸੋਹੀਆਂ ਬਿਨਾਂ ਚੋਣ ਲੜੇ ਜੇਤੂ ਰਹੇ | ਇਸ ਮੌਕੇ ਸਰਟੀਫਿਕੇਟ ਪ੍ਰਾਪਤ ਕਰਨ ਪਿੰਡ ਪਹੁੰਚੇ ਗੋਰਖਾ ਸਿੰਘ ਦਾ ਜਿੱਥੇ ਪਿੰਡ ਦੀ ਵੱਡੀ ਗਿਣਤੀ ਵਿਚ ਲੋਕਾਂ ਨੇ ਹਾਰ ਪਾ ਕੇ ਸਵਾਗਤ ਕੀਤਾ, ਉੱਥੇ ਢੋਲ ਦੇ ਡੱਗੇ 'ਤੇ ਜੇਤੂ ਉਮੀਦਵਾਰ ਗੋਰਖਾ ਸਿੰਘ ਨੂੰ ਘਰ ਲਿਜਾਇਆ ਗਿਆ | ਇਸ ਜਿੱਤ ਉਪਰੰਤ ਗੋਰਖਾ ਸਿੰਘ ਦੇ ਘਰ ਪਹੁੰਚੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੱੁਲੀਵਾਲ, ਗੁਰਮੇਲ ਸਿੰਘ ਮੌੜ ਜ਼ੋਨ ਇੰਚਾਰਜ, ਬਲਵੰਤ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ, ਸਾਉਣ ਸਿੰਘ ਸਾਬਕਾ ਸੰਮਤੀ ਮੈਂਬਰ, ਤੇਜਿੰਦਰ ਸਿੰਘ ਸਰਪੰਚ ਨਰਾਇਣਗੜ੍ਹ ਸੋਹੀਆ, ਜਸਮੇਲ ਸਿੰਘ ਡੇਅਰੀ ਵਾਲਾ, ਅਮਨਦੀਪ ਸਿੰਘ ਟੱਲੇਵਾਲ ਆਦਿ ਨੇ ਕਿਹਾ ਕਿ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਚੋਣਾਂ ਲੜ ਰਹੀ ਹੈ ਅਤੇ ਜ਼ਿਲ੍ਹਾ ਬਰਨਾਲਾ ਵਿਚ ਕਾਂਗਰਸ ਪਾਰਟੀ ਦੇ ਸਮੱੁਚੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਰਾਜਿੰਦਰ ਸਿੰਘ ਰਿੰਕੂ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ, ਮੁਕੰਦ ਸਿੰਘ ਪੂਨੀਆ, ਸਰਪੰਚ ਕਿ੍ਸ਼ਨ ਸਿੰਘ, ਜੱਗਾ ਸਿੰਘ ਗਿੱਲ, ਸੁਖਵਿੰਦਰ ਸਿੰਘ ਸਾਬਕਾ ਪੰਚ ਟੱਲੇਵਾਲ, ਸੁਦਾਗਰ ਸਿੰਘ ਤੋਂ ਇਲਾਵਾ ਪਿੰਡ ਨਰਾਇਣਗੜ੍ਹ ਸੋਹੀਆਂ ਦੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ |