13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬਰਨਾਲਾ ਨਗਰ ਨਿਗਮ ਬਣਨ ਦੇ ਇੱਕ ਮਹੀਨਾ ਬਾਅਦ ਵੀ ਸ਼ਹਿਰ ਦੇ ਬਹੁਤੇ ਵਿਕਾਸ ਕੰਮ ਨਹੀਂ ਹੋ ਸਕੇ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 21-12-2025
ਬਰਨਾਲਾ, 20 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਨਗਰ ਕੌਂਸਲ ਬਰਨਾਲਾ ਨੂੰ ਨਗਰ ਨਿਗਮ ਵਿਚ ਤਬਦੀਲ ਹੋਇਆਂ ਨੂੰ ਲਗਭਗ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਹੀ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਵਾਧੂ ਚਾਰਜ ਦੇ ਦਿੱਤਾ ਗਿਆ ਹੈ ਲੇਕਿਨ ਪਤਾ ਲੱਗਾ ਹੈ ਕਿ ਨਗਰ ਕੌਂਸਲ ਵੇਲੇ ਜੋ ਵਿਕਾਸ ਕੰਮ ਚੱਲ ਰਹੇ ਸਨ, ਉਹ ਹੁਣ ਪਿਛਲੇ ਇੱਕ ਮਹੀਨੇ ਤੋਂ ਹੀ ਬੰਦ ਪਏ ਹਨ ਅਤੇ ਜਿਨ੍ਹਾਂ ਕੰਮਾਂ ਸਬੰਧੀ ਨਗਰ ਕੌਂਸਲ ਵੇਲੇ ਠੇਕੇਦਾਰਾਂ ਨੂੰ ਵਰਕ ਆਰਡਰ ਜਾਰੀ ਕੀਤੇ ਜਾ ਚੁੱਕੇ ਹਨ, ਉਹ ਸ਼ੁਰੂ ਹੀ ਨਹੀਂ ਹੋ ਸਕੇ | ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਬਰਨਾਲਾ ਵਲੋਂ ਜੂਨ-ਜੁਲਾਈ ਮਹੀਨੇ ਵਿਚ ਕਰੋੜਾਂ ਰੁਪਏ ਦੇ ਟੈਂਡਰ ਲਗਾਏ ਗਏ ਸਨ ਅਤੇ ਕੰਮ ਸ਼ੁਰੂ ਕਰਨ ਲਈ ਠੇਕੇਦਾਰਾਂ ਨੂੰ ਵਰਕ ਆਰਡਰ ਵੀ ਜਾਰੀ ਕਰ ਦਿੱਤੇ ਗਏ ਸਨ ਪਰ ਜਾਰੀ ਕੀਤੇ ਗਏ ਵਰਕ ਆਰਡਰਾਂ ਵਿਚੋਂ ਅਜੇ ਤੱਕ ਕਾਫ਼ੀ ਗਿਣਤੀ ਵਿਚ ਕੰਮ ਠੇਕੇਦਾਰਾਂ ਵਲੋਂ ਸ਼ੁਰੂ ਨਹੀਂ ਕੀਤੇ ਗਏ | ਇਹ ਵੀ ਪਤਾ ਲੱਗਾ ਹੈ ਕਿ ਕੁੱਝ ਅਜਿਹੇ ਕੰਮ ਹਨ ਜਿਨ੍ਹਾਂ ਦੇ ਉਦਘਾਟਨ ਉਪਰੰਤ ਕੰਮ ਸ਼ੁਰੂ ਹੋ ਚੁੱਕੇ ਸਨ, ਉਹ ਵੀ ਠੇਕੇਦਾਰਾਂ ਵਲੋਂ ਰੋਕ ਦਿੱਤੇ ਗਏ ਹਨ | ਕੁੱਝ ਠੇਕੇਦਾਰਾਂ ਨਾਲ ਇਸ ਸਬੰਧੀ ਗੱਲ ਕਰਨ 'ਤੇ ਦੱਸਿਆ ਕਿ ਨਗਰ ਕੌਂਸਲ ਵੇਲੇ ਕੀਤੇ ਗਏ ਕੰਮਾਂ ਦੀ ਉਨ੍ਹਾਂ ਦੀ ਪਿਛਲੀ ਪੇਮੈਂਟ ਬਕਾਇਆ ਪਈ ਹੈ, ਜੋ ਨਗਰ ਨਿਗਮ ਬਣਨ ਤੋਂ ਬਾਅਦ ਜਾਰੀ ਨਹੀਂ ਕੀਤੀ ਗਈ | ਇਸੇ ਕਾਰਨ ਹੀ ਉਨ੍ਹਾਂ ਵਲੋਂ ਕੰਮ ਸ਼ੁਰੂ ਨਹੀਂ ਕੀਤੇ ਜਾ ਰਹੇ ਕਿਉਂਕਿ ਉਨ੍ਹਾਂ ਨੇ ਵੀ ਲੇਵਰ ਨੂੰ ਅਤੇ ਹੋਰ ਖ਼ਰਚਿਆਂ ਸਬੰਧੀ ਅੱਗੇ ਪੇਮੈਂਟ ਕਰਨੀ ਹੁੰਦੀ ਹੈ | ਠੇਕੇਦਾਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਚਿਰ ਸਹੀ ਢੰਗ ਨਾਲ ਨਗਰ ਨਿਗਮ ਬਰਨਾਲਾ ਦਾ ਕੰਮ ਨਹੀਂ ਚੱਲਦਾ ਅਤੇ ਸਮੁੱਚੇ ਅਧਿਕਾਰੀ ਇੱਥੇ ਤਾਇਨਾਤ ਨਹੀਂ ਹੁੰਦੇ ਉਨ੍ਹਾਂ ਚਿਰ ਉਹ ਕੰਮ ਸ਼ੁਰੂ ਨਹੀਂ ਕਰ ਸਕਦੇ ਕਿਉਂਕਿ ਬਾਅਦ ਵਿਚ ਕੰਮਾਂ ਦੀ ਪੇਮੈਂਟ ਲੈਣ ਸਬੰਧੀ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਬਰਨਾਲਾ ਸ੍ਰੀ ਟੀ ਬੈਨਿਥ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਉਨ੍ਹਾਂ ਵਲੋਂ ਕੰਮਾਂ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ ਸੀ, ਜੋ ਵਰਕ ਆਰਡਰ ਜਾਰੀ ਹੋ ਚੁੱਕੇ ਹਨ ਉਹ ਕੰਮ ਚੱਲ ਰਹੇ ਹਨ ਪਰ ਨਗਰ ਨਿਗਮ ਕਾਡਰ ਦੇ ਅਧਿਕਾਰੀਆਂ ਅਤੇ ਸਟਾਫ਼ ਦੀ ਤਾਇਨਾਤੀ ਨਾ ਹੋਣ ਕਾਰਨ ਕੁੱਝ ਕੰਮਾਂ ਦੇ ਵਰਕ ਆਰਡਰ ਜਾਰੀ ਨਹੀਂ ਹੋਏ | ਉਨ੍ਹਾਂ ਦੱਸਿਆ ਕਿ ਸਰਕਾਰ ਪਾਸੋਂ ਨਗਰ ਨਿਗਮ ਕਾਡਰ ਦੇ ਅਧਿਕਾਰੀਆਂ ਅਤੇ ਸਟਾਫ਼ ਦੀ ਮੰਗ ਕੀਤੀ ਗਈ ਹੈ ਅਤੇ ਜਦੋਂ ਹੀ ਸਟਾਫ਼ ਦੀ ਤਾਇਨਾਤੀ ਹੁੰਦੀ ਹੈ ਕਿ ਵਰਕ ਆਰਡਰ ਜਾਰੀ ਕਰ ਕੇ ਸਾਰੇ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਪ੍ਰਭਾਤ ਫੇਰੀਆਂ 24 ਤੋਂ ਅਗਲੀ ਖ਼ਬਰ ਕੁਰੂਕਸ਼ੇਤਰ ਪਬਲਿਕ ਸਕੂਲ ਦੇ ਪਿ੍ੰਸੀਪਲ ਕਮਲੇਸ਼ ਨੈਨ ਵਲੋਂ ਸਰਦੀਆਂ ਦੇ ਮÏਸਮ ਦÏਰਾਨ ਬੱਚਿਆਂ ਦੀ ਸਿਹਤ ਦੀ ਰੱਖਿਆ ਲਈ ਜ...
Ad Position 24