13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਨਰੇਗਾ ਮਜ਼ਦੂਰਾਂ ਨੇ ਕੇਂਦਰ ਸਰਕਾਰ ਦੀ ਅਰਥੀ ਸਾੜੀ <br/>

Ad Position 21
No active advertisement
ਅਜੀਤ ਡੈਸਕ 21-12-2025
ਸ਼ਹਿਣਾ, 20 ਦਸੰਬਰ (ਸੁਰੇਸ਼ ਗੋਗੀ)-ਨਰੇਗਾ ਮਜ਼ਦੂਰ ਯੂਨੀਅਨ ਵਲੋਂ ਸ਼ਹਿਣਾ ਵਿਖੇ ਕੇਂਦਰ ਸਰਕਾਰ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਸਮੇਂ ਜ਼ਿਲ੍ਹਾ ਸਕੱਤਰ ਕਾਮਰੇਡ ਖੁਸੀਆ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਇਕ ਹੋਰ ਹਮਲੇ ਤਹਿਤ ਮਨਰੇਗਾ ਕਾਨੂੰਨ ਖ਼ਤਮ ਕਰਨ ਨੂੰ ਲੈ ਕੇ ਨਵਾਂ ਬਿਲ ਪੇਸ਼ ਕੀਤਾ ਹੈ | ਜਿਸ ਦਾ ਨਾਂਅ ਵੀ ਮਹਾਤਮਾਂ ਗਾਂਧੀ ਰੂਰਲ ਇੰਪਲਾਇਮੈਂਟ ਗਾਰੰਟੀ ਐਕਟ ਦੀ ਬਿਜਾਏ ਵਿਕਸਤ ਭਾਰਤ ਗਾਰੰਟੀ ਰੁਜ਼ਗਾਰ ਅਤੇ ਅਜੀਵਕਾ ਮਿਸ਼ਨ ਗ੍ਰਾਮੀਣ 2025 ਰੱਖਿਆ ਜਾਵੇਗਾ | ਇਹ ਇਸ ਵਿਚ ਦਰਜ ਹੈ ਕਿ 100 ਦਿਨ ਰੁਜ਼ਗਾਰ 125 ਦਿਨ ਕੀਤਾ ਜਾਵੇ | ਇਸ ਤਰ੍ਹਾਂ ਸਰਕਾਰ ਇਕ ਤੀਰ ਨਾਲ ਦੋ ਨਿਸ਼ਾਨੇ ਮਾਰ ਕੇ ਕੰਮ ਕਰਦੀ ਹੈ | ਇਕ ਤਾਂ ਆਰ.ਐਸ.ਐਸ ਦੀ ਨੀਤੀ ਦੀ ਪਾਲਣਾ ਕਰਦਿਆਂ ਮਹਾਤਮਾਂ ਗਾਂਧੀ ਦਾ ਨਾਂਅ ਮਿਟਾ ਦਿੱਤਾ ਗਿਆ, ਦੂਜਾ ਪੇਂਡੂ ਮਜ਼ਦੂਰਾਂ ਤੋਂ ਬੱਲੇ-ਬੱਲੇ ਕਰਵਾਉਣ ਲਈ ਜਦੋਂ ਦਾ ਨਰਿੰਦਰ ਮੋਦੀ 2014 ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੈ, ਉਸ ਦਿਨ ਤੋਂ ਪੂਰੇ ਜ਼ੋਰ ਸ਼ੋਰ ਨਾਲ ਨਰੇਗਾ ਨੂੰ ਬੰਦ ਕਰਨ ਲਈ ਮਜ਼ਦੂਰ ਵਿਰੋਧੀ ਰਵੱਈਆ ਅਪਣਾਈ ਬੈਠੇ ਹਨ | ਨਰੇਗਾ ਦਾ ਬਜਟ ਘਟਾਉਣਾ, ਬੀ.ਓ ਟੈਗ ਲਾ ਕੇ ਕੰਮ ਕਿਤੇ ਹਾਜ਼ਰੀ 5-6 ਕਿੱਲੋਮੀਟਰ ਤੇ ਲਾਉਣਾ, ਕੀਤੇ ਕੰਮ ਦੇ ਸਮੇਂ ਸਿਰ ਪੈਸੇ ਖਾਤਿਆਂ ਵਿਚ ਮਹੀਨੇ ਤੋਂ ਵੱਧ ਨਾ ਪਾਉਣਾ, ਦਿਹਾੜੀ ਵਿਚ ਆਏ ਸਾਲ ਕੋਈ ਵਾਧਾ ਨਾ ਕਰਨਾ, ਲੇਬਰ ਦੇ ਚਾਰ ਕੋਡ ਬਣਾ ਕੇ ਕਿਰਤੀ ਤੋਂ 12 ਘੰਟੇ ਕੰਮ ਲੈਣਾ ਇਹ ਸਾਰਾ ਕੁੱਝ ਕਾਰਪੋਰੇਟ ਘਰਾਨਿਆਂ ਨੂੰ ਪਾਲਣ ਲਈ ਬੇਰੁਜ਼ਗਾਰੀ ਵਿਚ ਵਾਧਾ ਕਰਨਾ 2025 ਬਿਜਲੀ ਸੋਧ ਬਿੱਲ ਲਿਆ ਕੇ ਕਿਸਾਨ ਤੇ ਮਜ਼ਦੂਰਾਂ ਨੂੰ ਦਿੱਤੀ ਜਾ ਰਹੀ ਬਿਜਲੀ ਖ਼ਤਮ ਕਰਨ ਦੀ ਸਕੀਮ ਵੀ ਸਰਕਾਰ ਦੀ ਪਾਲਿਸੀ ਹੈ | ਨਿੱਕਾ ਸਿੰਘ ਪ੍ਰਧਾਨ ਮਜ਼ਦੂਰ ਯੂਨੀਅਨ ਨੇ ਆਖਿਆ ਕਿ ਲਗਭਗ ਨਰੇਗਾ ਦੇ ਕਾਨੂੰਨ ਨੂੰ ਬਣਿਆ 20 ਸਾਲ ਹੋ ਗਏ, ਪਰ ਪੰਜਾਬ ਦੀ ਸਰਕਾਰ ਨੇ 100 ਦਿਨ ਕੰਮ ਦੇਣ ਦਾ ਵਾਅਦਾ ਕੀਤਾ ਸੀ, ਪਰ 38 ਦਿਨ ਤੋਂ ਵੱਧ ਕੰਮ ਨਹੀਂ ਮਿਲਿਆ | ਇਸ ਮੌਕੇ ਗੁਲਜਾਰੋ ਕੌਰ, ਜੰਟਾ ਸਿੰਘ, ਅਜੈ ਕੁਮਾਰ, ਲਵੀ ਕੁਮਾਰ, ਰਾਣੀ ਕੌਰ ਪੰਚ, ਲਕਸ਼ਮੀ ਕੌਰ, ਸੁਦਾਗਰ ਸਿੰਘ, ਸੁਖਦੇਵ ਸਿੰਘ ਪ੍ਰਧਾਨ ਤੇ ਸਿੰਦਾ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੰਭੇ ਵਿਚ ਕਰੰਟ ਆਉਣ ਕਾਰਨ ਵੱਛੇ ਦੀ ਮੌਤ <br/> ਅਗਲੀ ਖ਼ਬਰ ਮੁੱਖ ਮਾਰਗ 'ਤੇ ਸੰਘਣੀ ਧੁੰਦ ਕਾਰਨ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ, ਜਾਨੀ ਨੁਕਸਾਨ ਤੋਂ ਬਚਾਅ <br/>
Ad Position 24