13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਖੰਭੇ ਵਿਚ ਕਰੰਟ ਆਉਣ ਕਾਰਨ ਵੱਛੇ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 21-12-2025
ਸ਼ਹਿਣਾ, 20 ਦਸੰਬਰ (ਸੁਰੇਸ਼ ਗੋਗੀ)-ਪਿੰਡਾਂ ਵਿਚ ਘੁੰਮ ਰਹੇ ਆਵਾਰਾ ਪਸ਼ੂਆਂ ਕਾਰਨ ਜਿੱਥੇ ਅਨੇਕਾਂ ਹੀ ਸੜਕ ਹਾਦਸੇ ਵਾਪਰ ਰਹੇ ਹਨ | ਉੱਥੇ ਹੀ ਤੂਤੜਾ ਪੱਤੀ ਸ਼ਹਿਣਾ ਵਿਖੇ ਕਰੰਟ ਲੱਗਣ ਕਾਰਨ ਲਵਾਰਿਸ ਵੱਛੇ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਸੀਰਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਦੱਸਿਆ ਕਿ ਤੂਤੜਾ ਪੱਤੀ ਸ਼ਹਿਣਾ ਵਿਖੇ ਬਿਜਲੀ ਸਪਲਾਈ ਵਾਲੇ ਲੋਹੇ ਦੇ ਖੰਭੇ ਵਿਚ ਅਕਸਰ ਹੀ ਕਰੰਟ ਦੇਖਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਇਸ ਖੰਭੇ ਨਾਲ ਆਵਾਰਾ ਵੱਛਰੂ ਦੀ ਮੌਤ ਹੋ ਗਈ ਹੈ | ਉਨ੍ਹਾਂ ਕਿਹਾ ਕਿ ਪਾਵਰਕਾਮ ਵਿਭਾਗ ਦੇ ਅਧਿਕਾਰੀ ਇਸ ਵੱਲ ਤੁਰੰਤ ਧਿਆਨ ਦੇਣ ਨਹੀਂ ਤਾਂ ਇਹ ਘਟਨਾ ਕਿਸੇ ਇਨਸਾਨ ਨਾਲ ਵਾਪਰ ਸਕਦੀ ਹੈ | ਇਸ ਮੌਕੇ ਰੂਪ ਸਿੰਘ, ਪਿਆਰਾ ਸਿੰਘ, ਲਾਭ ਸਿੰਘ, ਹਰਮੇਲ ਸਿੰਘ ਖੱਟੜਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੋਸ ਵਜੋਂ ਕਿਸਾਨ ਆਗੂਆਂ ਵਲੋਂ ਠੇਕੇਦਾਰਾਂ ਦੇ ਟਿੱਪਰ ਟਰੱਕਾਂ ਦਾ ਘਿਰਾਓ <br/> ਅਗਲੀ ਖ਼ਬਰ ਨਰੇਗਾ ਮਜ਼ਦੂਰਾਂ ਨੇ ਕੇਂਦਰ ਸਰਕਾਰ ਦੀ ਅਰਥੀ ਸਾੜੀ <br/>
Ad Position 24