13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਰੋਸ ਵਜੋਂ ਕਿਸਾਨ ਆਗੂਆਂ ਵਲੋਂ ਠੇਕੇਦਾਰਾਂ ਦੇ ਟਿੱਪਰ ਟਰੱਕਾਂ ਦਾ ਘਿਰਾਓ <br/>

Ad Position 21
No active advertisement
ਅਜੀਤ ਡੈਸਕ 21-12-2025

ਮਾਮਲਾ ਓਵਰਲੋਡ ਟਿੱਪਰਾਂ ਨਾਲ ਪਿੰਡ ਮੂੰਮ ਤੋਂ ਮਹਿਲ ਕਲਾਂ ਟੁੱਟ ਚੁੱਕੀ ਸੜਕ ਦਾ
ਮਹਿਲ ਕਲਾਂ, 20 ਦਸੰਬਰ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਬਠਿੰਡਾ ਤੋਂ ਲੁਧਿਆਣਾ ਲਈ ਭਾਰਤ ਮਾਲਾ ਹਾਈਵੇ ਦੇ ਨਿਰਮਾਣ ਸਮੇਂ ਓਵਰਲੋਡ ਟਿੱਪਰ ਟਰੱਕ ਚਾਲਕਾਂ ਵਲੋਂ ਮਹਿਲ ਕਲਾਂ ਤੋਂ ਮੂੰਮ ਲਿੰਕ ਸੜਕ ਦੀ ਬੁਰੀ ਤਰ੍ਹਾਂ ਕੀਤੀ ਭੰਨਤੋੜ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਇਕਾਈ ਮੂੰਮ ਦੀ ਅਗਵਾਈ ਹੇਠ ਕਿਸਾਨ ਆਗੂਆਂ ਵਲੋਂ ਸੜਕ 'ਤੇ ਮਿੱਟੀ ਪਾਉਣ ਲਈ ਚੱਲ ਰਹੇ ਟਿੱਪਰ ਟਰੱਕਾਂ ਦਾ ਮਹਿਲ ਕਲਾਂ ਦੇ ਨੇੜਲੇ ਪਿੰਡ ਰੌਸ਼ਨ ਖੇੜਾ ਵਿਖੇ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਟੁੱਟ ਚੁੱਕੀ ਸੜਕ ਨਵੇਂ ਸਿਰੇ ਤੋਂ ਦੁਬਾਰਾ ਬਣਾਉਣ ਦੀ ਮੰਗ ਕੀਤੀ | ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਦੇ ਜ਼ਿਲ੍ਹਾ ਜਰਨਲ ਸਕੱਤਰ ਜਗਰਾਜ ਸਿੰਘ ਹਰਦਾਸਪੁਰਾ ਅਤੇ ਬਲਾਕ ਜਰਨਲ ਸਕੱਤਰ ਸਤਨਾਮ ਸਿੰਘ ਮੂੰਮ ਨੇ ਕਿਹਾ ਕਿ ਟਿੱਪਰ ਚਾਲਕਾਂ ਵਲੋਂ ਮੂੰਮ ਤੋਂ ਮਹਿਲ ਕਲਾਂ ਸੜਕ ਦੀ ਬੁਰੀ ਤਰ੍ਹਾਂ ਭੰਨਤੋੜ ਰੇਤ ਦੇ ਭਰੇ ਓਵਰਲੋਡ ਟਿੱਪਰਾਂ ਨਾਲ ਕਰ ਦਿੱਤੀ ਹੈ, ਜਿਸ ਕਰ ਕੇ ਰਾਹਗੀਰਾਂ ਨੂੰ ਆਉਣ ਜਾਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਸੜਕ ਤੋਂ ਦੀ ਸਕੂਟਰ, ਮੋਟਰ ਸਾਈਕਲ ਅਤੇ ਗੱਡਾ ਰੇਹੜਾ ਪੱਠੇ ਲਿਆਉਣ ਲਈ ਰੇਹੜੀਆਂ ਨੂੰ ਲੰਘਾਉਣ ਵਿਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਹੈ | ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਇਸ ਮਸਲੇ ਦੇ ਹੱਲ ਤੱਕ ਟਿੱਪਰਾਂ ਦਾ ਘਿਰਾਓ ਜਾਰੀ ਰਹੇਗਾ ਅਤੇ ਸੜਕ ਨਿਰਮਾਣ ਕਰ ਰਹੇ ਠੇਕੇਦਾਰਾਂ ਪਾਸੋਂ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ | ਇਸ ਮੌਕੇ ਜਗਰਾਜ ਸਿੰਘ ਹਰਦਾਸਪੁਰਾ, ਸਤਨਾਮ ਸਿੰਘ ਸੇਖੋਂ, ਅਜਮੇਰ ਸਿੰਘ, ਹਰਦਿਆਲ ਸਿੰਘ, ਸੋਹੀ ਸਹਿਜੜਾ, ਬਲਦੇਵ ਸਿੰਘ ਸਹਿਜੜਾ, ਨਿਰਮਲ ਸਿੰਘ ਮਹਿਲ ਕਲਾਂ, ਅਮਨਦੀਪ ਸਿੰਘ ਮਹਿਲ ਕਲਾਂ, ਗੁਰਮੇਲ ਸਿੰਘ ਗੇਲਾ, ਜਗਦੇਵ ਸਿੰਘ ਗਹਿਲ ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਹੀਂ ਰਹੇ ਮੰਦਰ ਕਮੇਟੀ ਦੇ ਪ੍ਰਧਾਨ ਜੀਵਨ ਨਾਲ ਮਿੱਤਲ ਅਗਲੀ ਖ਼ਬਰ ਖੰਭੇ ਵਿਚ ਕਰੰਟ ਆਉਣ ਕਾਰਨ ਵੱਛੇ ਦੀ ਮੌਤ <br/>
Ad Position 24