01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

1975 ਬੈਚ ਦੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਮਨਾਈ ਗੋਲਡਨ ਜੁਬਲੀ ਬਚਪਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਨੂੰ ਕੀਤਾ ਤਾਜ਼ਾ <br/>

Ad Position 21
No active advertisement
ਤਪਾ ਵਿਖੇ ਗੋਲਡਨ ਜੁਬਲੀ ਮਨਾਉਣ ਤੋਂ ਬਾਅਦ ਪੁਰਾਣੇ ਦੋਸਤਾਂ ਦੀ ਯਾਦਗਾਰੀ ਤਸਵੀਰ | ਤਸਵੀਰ : ਵਿਜੇ ਸ਼ਰਮਾ <br/> 22-12-2025
ਤਪਾ ਮੰਡੀ, 21 ਦਸੰਬਰ (ਵਿਜੇ ਸ਼ਰਮਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਮੰਡੀ ਦੇ ਪੁਰਾਣੇ ਵਿਦਿਆਰਥੀਆਂ ਜਿਨ੍ਹਾਂ ਵਲੋਂ 1975 ਵਿਚ 10ਵੀਂ ਜਮਾਤ ਪਾਸ ਕਰਨ ਤੋਂ ਬਾਅਦ ਅੱਜ ਸਾਰੇ ਦੋਸਤਾਂ ਨੇ ਇਕੱਠੇ ਹੋ ਕੇ ਇਕ ਰੈਸਟੋਰੈਂਟ ਵਿਚ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰ ਕੇ ਖੱਟੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਹੋਇਆ 50 ਸਾਲ ਪੂਰੇ ਹੋਣ 'ਤੇ ਗੋਲਡਨ ਜੁਬਲੀ ਮਨਾਈ | ਇਸ ਮੌਕੇ ਸੇਵਾ ਮੁਕਤ ਵਧੀਕ ਡਿਪਟੀ ਕਮਿਸ਼ਨਰ ਪ੍ਰਵੀਨ ਗੋਇਲ, ਸੇਵਾ ਮੁਕਤ ਬੈਂਕ ਅਧਿਕਾਰੀ ਵਿਜੇ ਗੁਪਤਾ ਆਦਿ ਨੇ ਦੱਸਿਆ ਕਿ ਗੋਲਡਨ ਜੁਬਲੀ ਮੌਕੇ ਸਾਰੇ ਵਿਦਿਆਰਥੀਆਂ ਨੇ ਆਪਣੇ ਜੀਵਨ ਅਤੇ ਪਰਿਵਾਰ ਬਾਰੇ ਸੰਖੇਪ ਵਿਚ ਜਾਣੂ ਕਰਵਾਇਆ ਅਤੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਇਕ ਦੂਜੇ ਨਾਲ ਸਾਂਝਾ ਕਰਦਿਆਂ ਖ਼ੂਬ ਚੁਟਕਲੇ ਅਤੇ ਸ਼ੇਅਰ ਸ਼ਾਇਰੀ ਵੀ ਕੀਤੀ | ਉਨ੍ਹਾਂ ਕਿਹਾ ਕਿ ਭਵਿੱਖ 'ਚ ਲੋਹੜੀ ਦੇ ਤਿਉਹਾਰ 'ਤੇ ਪਰਿਵਾਰ ਨਾਲ ਇਕ ਸ਼ਾਨਦਾਰ ਸਮਾਗਮ ਕਰਵਾਉਣ ਅਤੇ ਨਿੱਜੀ ਜ਼ਿੰਦਗੀ ਵਿਚ ਇਕ ਦੂਜੇ ਦੇ ਨਾਲ ਚੱਲਣ ਅਤੇ ਦੱੁਖ ਸੱੁਖ ਵਿਚ ਸਹਿਯੋਗ ਦੇਣ ਦਾ ਵਾਅਦਾ ਕਰਦਿਆਂ ਯਾਦਗਾਰੀ ਤਸਵੀਰ ਖਿਚਵਾਈ | ਜ਼ਿਕਰ ਯੋਗ ਹੈ ਕਿ ਪੁਰਾਣੇ ਦੋਸਤਾਂ ਵਲੋਂ ਗੋਲਡਨ ਜੁਬਲੀ ਮਨਾਉਣ ਦੀ ਸ਼ਹਿਰ ਅੰਦਰ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਮੌਕੇ ਪੱਤਰਕਾਰ ਰਮੇਸ਼ ਸਿੰਗਲਾ, ਸ਼ਿਆਮ ਸੁੰਦਰ, ਮਨੋਹਰ ਲਾਲ, ਰਾਜ ਕੁਮਾਰ, ਰਮੇਸ਼ ਭੈਣੀ, ਗਿਆਨ ਚੰਦ, ਗਿਰਧਾਰੀ ਲਾਲ, ਸੁਖਵਿੰਦਰ ਸਿੰਘ ਪੁਰਬਾ, ਜਨਕ ਰਾਜ ਸ਼ਰਮਾ, ਸਤਪਾਲ ਛਾਬੜਾ, ਦਵਿੰਦਰ ਗੁਪਤਾ, ਤਰਸੇਮ ਚੰਦ, ਹਰਵਿੰਦਰ ਸਿੰਘ, ਨਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਹਿੰਮਤ ਸਿੰਘ ਜੋਧਪੁਰ ਵਲੋਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br... ਅਗਲੀ ਖ਼ਬਰ ਪਿੰਡ ਕਿ੍ਪਾਲ ਸਿੰਘ ਵਾਲਾ ਵਿਖੇ ਮਾਤਾ ਗੁਜਰ ਕੌਰ, ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ...
Ad Position 24