29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਡੇਰਾ ਗੁਲਾਬ ਸਿੰਘ ਚੀਮਾ ਅਤੇ ਡੇਰਾ ਧਿਆਨ ਉਗੋਕੇ ਵਲੋਂ ਸ਼ਹੀਦਾਂ ਦੀ ਯਾਦ ਵਿਚ 'ਗੁਰੂ ਕਾ ਲੰਗਰ' ਲਗਾਇਆ <br/>

Ad Position 21
No active advertisement
ਨੈਸ਼ਨਲ ਹਾਈਵੇ 'ਤੇ ਲਗਾਏ ਲੰਗਰ ਮੌਕੇ ਅਰਦਾਸ ਕਰਦੇ ਹੋਏ ਪ੍ਰਬੰਧਕ | ਤਸਵੀਰ : ਸੋਨੀ ਚੀਮਾ <br/> 26-12-2025
ਟੱਲੇਵਾਲ, 25 ਦਸੰਬਰ (ਸੋਨੀ ਚੀਮਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਤੋਂ ਇਲਾਵਾ ਗੁਰੂ ਦੇ ਪਰਮ ਸੇਵਕ ਬਾਬਾ ਮੋਤੀ ਰਾਮ ਮਹਿਰਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਲਾਕੇ ਦੇ ਪ੍ਰਸਿੱਧ ਧਾਰਮਿਕ ਸਥਾਨ ਡੇਰਾ ਬਾਬਾ ਗੁਲਾਬ ਸਿੰਘ ਚੀਮਾ ਅਤੇ ਡੇਰਾ ਬਾਬਾ ਧਿਆਨ ਸਿੰਘ ਜੀ ਮਹਿਮੇਸਾਹੀ ਵੱਡਾ ਡੇਰਾ ਉਗੋਕੇ ਵਲੋਂ ਪਿੰਡ ਚੀਮਾ, ਜਗਜੀਤਪੁਰਾ, ਨਾਨਕਪੁਰਾ, ਪੱਖੋ ਕੈਂਚੀਆਂ ਦੀ ਸੰਗਤ ਦੇ ਸਹਿਯੋਗ ਸਦਕਾ 'ਗੁਰੂ ਕਾ ਲੰਗਰ' ਪਿੰਡ ਚੀਮਾ ਨੇੜੇ ਨੈਸ਼ਨਲ ਹਾਈਵੇ 'ਤੇ ਲਗਾਇਆ ਗਿਆ | ਜਿਸ ਦੀ ਸ਼ੁਰੂਆਤ ਆਗੂਆਂ ਨੇ ਅਰਦਾਸ ਕਰਨ ਉਪਰੰਤ ਕੀਤੀ | ਇਸ ਦੌਰਾਨ ਨੈਸ਼ਨਲ ਹਾਈਵੇ ਮੋਗਾ-ਬਰਨਾਲਾ ਹਾਈਵੇ 'ਤੇ ਲਗਾਏ ਇਸ ਲੰਗਰ ਤੇ ਡਰਾਈ ਫਰੂਟ ਵਾਲਾ ਦੱੁਧ, ਆਲੂ, ਮੇਥਿਆਂ ਵਾਲੇ ਪਰੌਂਠੇ ਸਰਹੰਦ ਫ਼ਤਿਹਗੜ੍ਹ ਜਾ ਰਹੀ ਸੰਗਤ ਤੋਂ ਇਲਾਵਾ ਰਾਹਗੀਰਾਂ ਨੂੰ ਛਕਾਇਆ ਗਿਆ | ਇਸ ਮੌਕੇ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ, ਮਹੰਤ ਵਿਕਰਮਜੀਤ ਸਿੰਘ ਚੀਮਾ ਅਤੇ ਮਹੰਤ ਐਡਵੋਕੇਟ ਅਮਨਦੀਪ ਸਿੰਘ ਉਗੋਕੇ, ਮਹੰਤ ਅਮਨਦੀਪ ਸਿੰਘ ਚੀਮਾ, ਮਹੰਤ ਭੁਪਿੰਦਰ ਸਿੰਘ ਕੋਟ ਭਾਈ, ਮਹੰਤ ਕੇਵਲ ਕਿ੍ਸ਼ਨ, ਮਹੰਤ ਇੰਦਰਜੀਤ ਸਿੰਘ, ਮਹੰਤ ਜਗਰਾਜ ਸਿੰਘ, ਮਹੰਤ ਜਗਰੂਪ ਸਿੰਘ, ਮਹੰਤ ਬਲਦੇਵ ਸਿੰਘ, ਮਹੰਤ ਪਵਨ ਕੁਮਾਰ, ਰਾਮ ਦੁਲਾਰੇ ਸ਼ਰਮਾ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਖ਼ਾਲਸਾ ਟੈਂਟ ਵਾਲੇ, ਹਰਦੀਪ ਸਿੰਘ ਵੜੈਚ, ਕੌਰ ਸਿੰਘ ਸਾਬਕਾ ਸਰਪੰਚ, ਗਿਆਨੀ ਗੁਰਮੇਲ ਸਿੰਘ ਉਗੋਕੇ, ਰਮਾ ਸਿੰਘ ਸਰਪੰਚ ਉਗੋਕੇ, ਡੋਗਰ ਸਿੰਘ ਸਾਬਕਾ ਸਰਪੰਚ, ਭਗਵਾਨ ਸਿੰਘ ਭਾਨਾ ਮੌੜ, ਸੁਖਦੇਵ ਸਿੰਘ ਥਿੰਦ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਗੁਰਤੇਜ ਸਿੰਘ ਨੰਬਰਦਾਰ ਉਗੋਕੇ, ਪਰਮਜੀਤ ਸਿੰਘ ਪੰਮੀ ਜਗਜੀਤਪੁਰਾ, ਦਰਸ਼ਨ ਸਿੰਘ ਜਗਜੀਤਪੁਰਾ, ਹਰਵਿੰਦਰ ਕੁਮਾਰ, ਬਲਵੰਤ ਸ਼ਰਮਾ, ਬਲਵੀਰ ਸਿੰਘ ਪੇਸੀ, ਸੰਤ ਸੁਖਵਿੰਦਰ ਸਿੰਘ, ਬੀਬੀ ਪਰਮਜੀਤ ਕੌਰ, ਬਲਜਿੰਦਰ ਸਿੰਘ ਚੌਕੀ ਇੰਚਾਰਜ, ਲੰਗਰ ਕਮੇਟੀ ਉਗੋਕੇ ਤੋਂ ਇਲਾਵਾ ਆਰੀਆ ਭੱਟ ਮੈਨੇਜਮੈਂਟ ਦੇ ਸਮੂਹ ਆਗੂਆਂ ਨੇ ਲੰਗਰ ਮੌਕੇ ਸੇਵਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਹੋਲੀ ਏਾਜਲਸ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਸਾਲਾਨਾ ਸਪੋਰਟਸ ਮੀਟ ਕਰਵਾਈ <br/>
Ad Position 24